[ropar-nawanshahar] - ‘ਸ਼ਿਰਡੀ ਵਾਲੇ ਸਾਈਂ ਬਾਬਾ...’

  |   Ropar-Nawanshaharnews

ਰੋਪੜ (ਪ੍ਰਭਾਕਰ) - ਮੁਹੱਲਾ ਪਹਾਡ਼ ਸਿੰਘ ਰਾਹੋਂ ਵਿਖੇ ਸਥਿਤ ਸ਼ਿਵ ਸਾਈਂ ਮੰਦਰ ਪ੍ਰਬੰਧਕ ਕਮੇਟੀ ਵਲੋਂ ਅੱਜ ਜੇਠੇ ਵੀਰਵਾਰ ਸਾਈਂ ਸੰਧਿਆ ਦਾ ਆਯੋਜਨ ਕੀਤਾ ਗਿਆ। ਪੰਡਿਤ ਮਦਨ ਲਾਲ ਵਲੋਂ ਸਾਈਂ ਬਾਬਾ ਜੀ ਦੀ ਪੰਜ ਪਹਿਰ ਦੀ ਪੂਜਾ ਅਰਚਨਾ ਕੀਤੀ ਗਈ। ਕਮੇਟੀ ਦੇ ਮੈਂਬਰ ਸੰਜੇ ਚੋਪਡ਼ਾ ਤੇ ਵਿਨੇ ਚੋਪਡ਼ਾ ਨੇ ਸਾਈਂ ਬਾਬਾ ਦੇ 11 ਵਚਨਾਂ, ਸਾਈਂ ਬਾਵਨੀ, ਸਾਈਂ ਚਾਲੀਸਾ, ਸਾਈਂ ਸਤੋਤਰ, ਸਾਈਂ ਮੰਤਰਾਂ ਦਾ ਉਚਾਰਨ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸਾਈਂ ਬਾਬਾ ਦੇ ਭਜਨ ‘ਸ਼ਿਰਡੀ ਵਾਲੇ ਸਾਈਂ ਬਾਬਾ...’, ‘ਮੇਰੇ ਘਰ ਕੇ ਆਗੇ ਨਾਥ...’, ‘ਸਤਿਗੁਰੂ ਮੈਂ ਤੇਰੀ ਪਤੰਗ..’ ਆਦਿ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ। ਆਰਤੀ ਉਪਰੰਤ ਭੋਗ ਲਾਇਆ ਗਿਆ। ਇਸ ਮੌਕੇ ਦਿਨੇਸ਼ ਚੋਪਡ਼ਾ, ਰੌਕੀ ਸ਼ਰਮਾ, ਗਿੰਨੀ ਗਰਗ, ਗੋਲਡੀ ਚੋਪਡ਼ਾ, ਗਗਨ ਭਾਰਦਵਾਜ, ਅਸ਼ਵਨੀ ਚੋਪਡ਼ਾ, ਮਨੀਸ਼ ਅਰੋਡ਼ਾ, ਦੀਪਿਕਾ ਚੋਪਡ਼ਾ, ਸੁਮਨ ਚੋਪਡ਼ਾ, ਰੇਖਾ ਚੋਪਡ਼ਾ, ਮੀਨਾਕਸ਼ੀ ਚੋਪਡ਼ਾ ਆਦਿ ਹਾਜ਼ਰ ਸਨ।

ਫੋਟੋ - http://v.duta.us/7vVe2wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LJRNTQAA

📲 Get Ropar-Nawanshahar News on Whatsapp 💬