[sangrur-barnala] - ਕੈਂਟਰ-ਬਲੈਰੋ ਦੀ ਜ਼ਬਰਦਸਤ ਟੱਕਰ, 1 ਮੌਤ

  |   Sangrur-Barnalanews

ਸੰਗਰੂਰ (ਸ਼ਾਮ)-ਪਿੰਡ ਜੇਠੂਕੇ ਕੋਲ ਬਲੈਰੋ ਅਤੇ ਲੋਹੇ ਦੇ ਭਰੇ ਕੈਂਟਰ ਨਾਲ ਹੋਈ ਜ਼ਬਰਦਸਤ ਟੱਕਰ ’ਚ ਬਲੈਰੋ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਅਨੁਸਾਰ ਕੈਂਟਰ ਚਾਲਕ ਮੰਡੀ ਗੋਬਿੰਦਗਡ਼੍ਹ ਤੋਂ ਲੋਹਾ ਭਰ ਕੇ ਘਰਸ਼ਾਨਾ ਮੰਡੀ ਜਾ ਰਿਹਾ ਸੀ, ਜਦ ਉਹ ਪਿੰਡ ਜੇਠੂਕੇ ਨਜ਼ਦੀਕ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਪੁੱਜਾ ਤਾਂ ਕੈਂਟਰ ਦੇ ਕੰਡਕਟਰ ਸਾਈਡ ਵਾਲੇ ਦੋਨੋਂ ਪਿਛਲੇ ਟਾਇਰ ਫਟਣ ਕਾਰਨ ਜਿਉਂ ਹੀ ਚਾਲਕ ਨੇ ਗੱਡੀ ਰੋਕੀ ਤਾਂ ਪਿੱਛੋਂ ਆ ਰਹੀ ਇਕ ਬਲੈਰੋ ਜੀਪ ਕੈਂਟਰ ਦੀ ਪਿਛਲੀ ਸਾਈਡ ਨਾਲ ਟਕਰਾ ਗਈ, ਜੋ ਕਿ ਖਰਡ਼ ਤੋਂ ਮਲੋਟ ਜਾ ਰਿਹਾ ਸੀ, ਜਿਸ ਕਾਰਨ ਬਲੈਰੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਪੰਜਪੀਰ ਅਬੋਹਰ ਵਜੋਂ ਹੋਈ।

ਫੋਟੋ - http://v.duta.us/PO3qrwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Xo5BowAA

📲 Get Sangrur-barnala News on Whatsapp 💬