[sangrur-barnala] - ਕੈਂਪ ਦੌਰਾਨ 563 ਮਰੀਜ਼ਾਂ ਦੀ ਜਾਂਚ

  |   Sangrur-Barnalanews

ਸੰਗਰੂਰ (ਯਾਸੀਨ)-ਮੁਸਲਿਮ ਐਜੂਕੇਸ਼ਨਲ ਐਂਡ ਵੈੱਲਫੇਅਰ ਸੋਸਾਇਟੀ (ਰਜਿ.) ਮਾਲੇਰਕੋਟਲਾ ਵਲੋਂ ਇਕ ਵਿਸ਼ਾਲ ਕੈਂਪ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ, ਮੁਹੱਲਾ ਭੁਮਸੀ ਵਿਖੇ ਲਾਇਆ ਗਿਆ, ਜਿਸ ’ਚ ਸੀ. ਐੱਮ. ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾ. ਵਿਲੀਅਮ ਭੱਟੀ, ਡਾਇਰੈਕਟਰ ਸੀ. ਐੱਮ. ਸੀ., ਡਾ. ਅਨਿਲ ਲੁੱਥਰ ਮੈਡੀਕਲ ਸੁਪਰਡੈਂਟ, ਡਾ. ਮੇਲਕੀ ਵਾਈਸ ਸੁਪਰਡੈਂਟ, ਡਾ. ਐਲੇਨ ਜੋਸਪ ਐੱਮ.ਬੀ.ਬੀ.ਐੱਸ., ਡਾ. ਨਵਦੀਪ ਸੈਣੀ ਐੱਮ.ਬੀ.ਬੀ.ਐੱਸ., ਡਾ. ਸੁਮਿਤ ਡੇਵਿਡ ਐੱਮ.ਬੀ.ਬੀ.ਐੱਸ. ਤੋਂ ਇਲਾਵਾ ਹੋਰ ਵੀ ਕਈ ਮਾਹਿਰ ਡਾਕਟਰਾਂ ਨੇ ਪਹੁੰਚ ਕੇ ਮਰੀਜ਼ਾਂ ਦੀਆਂ ਵੱਖ-ਵੱਖ ਬੀਮਾਰੀਆਂ ਦਾ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਗੱਲਬਾਤ ਦੌਰਾਨ ਚੇਅਰਮੈਨ ਮੁਹੰਮਦ ਹਾਰੂਨ ਅਤੇ ਪ੍ਰਿੰਸੀਪਲ ਆਰਿਫ ਸਲੀਮ ਨੇ ਦੱਸਿਆ ਕਿ ਇਸ ਕੈਂਪ ਵਿਚ ਕੁੱਲ 563 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਉਨ੍ਹਾਂ ਅਨੁਸਾਰ ਕੈਂਪ ਦੌਰਾਨ ਗਾਇਨੀ, ਚਮਡ਼ੀ, ਹੱਡੀਆਂ, ਜਨਰਲ ਮੈਡੀਸੀਨ, ਹਾਰਟ, ਬੱਚਿਆਂ ਅਤੇ ਸਰਜਰੀ ਦੀਆਂ ਬੀਮਾਰੀਆਂ ਦਾ ਚੈੱਕਅਪ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ’ਚ ਸੋਸਾਇਟੀ ਮੈਂਬਰ ਡਾ. ਮੁਹੰਮਦ ਰਮਜ਼ਾਨ ਚੌਧਰੀ, ਅਬਦੁਲ ਹਮੀਦ, ਮੁਹੰਮਦ ਇਸ਼ਹਾਕ, ਮੁਹੰਮਦ ਅਨਵਰ, ਮੁਹੰਮਦ ਯਾਸੀਨ, ਹਾਜੀ ਫਕੀਰ ਮੁਹੰਮਦ ਅਤੇ ਡਾ. ਮੁਹੰਮਦ ਸ਼ਾਹਿਦ, ਮੁਹੰਮਦ ਰਾਸ਼ਿਦ, ਮੁਹੰਮਦ ਸਾਜਿਦ ਅਤੇ ਸਕੂਲ ਦੇ ਸਮੁੱਚੇ ਸਟਾਫ ਨੇ ਆਪਣਾ ਪੂਰਾ ਯੋਗਦਾਨ ਪਾਇਆ।

ਫੋਟੋ - http://v.duta.us/Zt11qgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/WeOFugAA

📲 Get Sangrur-barnala News on Whatsapp 💬