[sangrur-barnala] - ਖਬਰ ਦਾ ਅਸਰ, ਸਬ-ਤਹਿਸੀਲ ਦਫਤਰ ਅੱਗੇ ਪੰਚਾਇਤ ਨੇ ਮਿੱਟੀ ਪੁਆਈ

  |   Sangrur-Barnalanews

ਸੰਗਰੂਰ (ਅਨੀਸ਼)- ਸਬ-ਤਹਿਸੀਲ ਸ਼ੇਰਪੁਰ ਅੱਗੇ ਮੀਂਹ ਦੇ ਖਡ਼੍ਹੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਸਬੰਧੀ ‘ਜਗ ਬਾਣੀ’ ਵੱਲੋਂ ਖਬਰ ਪ੍ਰਮੁੱਖਤਾ ਨਾਲ ਛਾਪੀ ਗਈ ਸੀ। ‘ਜਗ ਬਾਣੀ’ ’ਚ ਲੱਗੀ ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪ੍ਰਸ਼ਾਸਨ ਅਤੇ ਪੰਚਾਇਤ ਵੱਲੋਂ ਅੱਜ ਸਡ਼ਕ ਉਪਰ ਮਿੱਟੀ ਪੁਆ ਕੇ ਰਸਤਾ ਪੱਧਰਾ ਕਰ ਦਿੱਤਾ ਗਿਆ। ਤਹਿਸੀਲ ਪ੍ਰਧਾਨ ਰੁਲਦੂ ਰਾਮ ਗੋਇਲ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਜਿੱਥੇ ਤਹਿਸੀਲ ’ਚ ਕੰਮ-ਕਾਰ ਕਰਵਾਉਣ ਆਏ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਥੇ ਨੇਡ਼ੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੀ ਮੀਂਹ ਦੇ ਪਾਣੀ ’ਚ ਦੀ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਸੀ। ਇਸ ਮੌਕੇ ਗ੍ਰਾਮ ਪੰਚਾਇਤ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ, ਨੰਬਰਦਾਰ ਬਲਜਿੰਦਰ ਸਿੰਘ ਮਿੱਠੂ ਵੀ ਮੌਜੂਦ ਸਨ। ਤਹਿਸੀਲ ਪ੍ਰਧਾਨ ਰੁਲਦੂ ਰਾਮ ਗੋਇਲ ਨੇ ‘ਜਗ ਬਾਣੀ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਲੋਕ ਮਸਲੇ ਉਠਾ ਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਂਦਾ ਹੈ।

ਫੋਟੋ - http://v.duta.us/zeaEaQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/QPi0-wAA

📲 Get Sangrur-barnala News on Whatsapp 💬