[sangrur-barnala] - ਨਗਰ ਕੌਂਸਲ ਮਾਲੇਰਕੋਟਲਾ ਵਾਲੀਓਂ ਮਾਨਾਂ ਰੋਡ ਵਾਲੀ ਸਡ਼ਕ ਦੀ ਵੀ ਖਬਰਸਾਰ ਲੈ ਲਓ!

  |   Sangrur-Barnalanews

ਸੰਗਰੂਰ (ਜ਼ਹੂਰ)-ਮਾਲੇਰਕੋਟਲਾ ਤੋਂ ਕਰੀਬ ਡੇਢ ਦਰਜਨ ਪਿੰਡਾਂ ਨੂੰ ਜਾਂਦੀ ਮਾਨਾਂ ਰੇਲਵੇ ਫਾਟਕਾਂ ਰਾਹੀਂ ਸਡ਼ਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਕਤ ਸਡ਼ਕ ’ਤੇ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਸਕੂਲ ਜਾਂਦੇ-ਆਉਂਦੇ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਦੇ ਡਾਇਰੈਕਟਰ ਮੁਹੰਮਦ ਅਸ਼ਰਫ ਸਮੇਤ ਵਸਨੀਕਾਂ ਮੁਹੰਮਦ ਸਲੀਮ, ਮੁਹੰਮਦ ਖਲੀਲ, ਸਿਰਾਜ ਖਾਂ, ਮੁਹੰਮਦ ਅਨਵਰ ਅਤੇ ਮੁਹੰਮਦ ਰਫੀਕ ਦਾ ਕਹਿਣਾ ਹੈ ਕਿ ਸਡ਼ਕ ’ਤੇ ਪਏ ਗਹਿਰੇ ਖੱਡਿਆਂ ’ਚ ਬਰਸਾਤੀ ਪਾਣੀ ਦੇ ਖਡ਼੍ਹੇ ਹੋਣ ਸਦਕਾ ਵਧੇਰੇ ਕਰਕੇ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਦ ਕਿ ਸਕੂਲੀ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਵੀ ਮੀਂਹ ਦੇ ਪਾਣੀ ’ਚ ਡਿੱਗਣ ਕਾਰਨ ਖਰਾਬ ਹੋ ਜਾਂਦੀਆਂ ਹਨ। ਯਾਦ ਰਹੇ ਕਿ ਕੇਂਦਰ ਸਰਕਾਰ ਵੱਲੋਂ ਸਾਲ 2016 ’ਚ ਦੇਸ਼ ਦੇ ਕਈ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਜਿਸ ਅਧੀਨ ਮਾਲੇਰਕੋਟਲਾ ਸ਼ਹਿਰ ਦੀ ਦਿਖ ਬਦਲਣ ਲਈ ਇਸ ਨੂੰ ‘ਅੰਮ੍ਰਿਤ ਅਟੱਲ’ ਸਕੀਮ ਦੇ ਤਹਿਤ ਲਿਆਂਦਾ ਗਿਆ ਸੀ, ਜਿਸ ’ਚ 100 ਫੀਸਦੀ ਸੀਵਰੇਜ ਤੇ ਪੀਣ ਵਾਲਾ ਪਾਣੀ ਜਿਹੀਆਂ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ ਸ਼ਹਿਰ ਨੂੰ ਹਰਿਆਵਲ ਦਿਖ ਦੇਣ ਲਈ 200 ਕਰੋਡ਼ ਰੁਪਏ ਦੀ ਰਾਸ਼ੀ ਖਰਚ ਕੀਤੇ ਜਾਣ ਦੀ ਯੋਜਨਾ ਸੀ। ਸਾਬਕਾ ਵਿਧਾਇਕਾ ਬੀਬੀ ਐੱਫ. ਨਿਸਾਰਾ ਖਾਤੂਨ (ਫਰਜ਼ਾਨਾ ਆਲਮ) ਵੱਲੋਂ ਉਸ ਵੇਲੇ ਦਾਅਵੇ ਵੀ ਕੀਤੇ ਗਏ ਸਨ ਕਿ ਸ਼ਹਿਰ ਦੀ ਨੁਹਾਰ ਬਦਲਣ ਵਾਲੀ ‘ਅੰਮ੍ਰਿਤ ਅਟੱਲ’ ਸਕੀਮ ਦੀ ਪਹਿਲੀ ਕਿਸ਼ਤ ਕਰੀਬ 63 ਕਰੋਡ਼ ਰੁਪਏ ਨਗਰ ਕੌਂਸਲ ਦੇ ਖਾਤੇ ’ਚ ਆ ਗਈ ਹੈ, ਜਿਸ ਨਾਲ ਸ਼ਹਿਰ ਦੀਆਂ ਸਲੱਮ ਬਸਤੀਆਂ ’ਚ ਪੀਣ ਵਾਲਾ ਸਾਫ ਪਾਣੀ ਤੇ ਸੀਵਰੇਜ ਵਿਵਸਥਾ ਦੇ ਛੇਤੀ ਹੀ ਕਾਰਜ ਸ਼ੁਰੂ ਹੋਣਗੇ ਪਰ ਚਾਰ ਸਾਲ ਬੀਤਣ ਉਪਰੰਤ ਵੀ ਸ਼ਹਿਰ ਦੇ ਲੋਕ ਅਜੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਮਾਨਾਂ ਸਡ਼ਕ ਦੀ ਹਾਲਤ ਤਾਂ ਅਜਿਹੀ ਹੈ ਕਿ ਬਾਰਸ਼ ਤੋਂ ਕਈ ਹਫਤਿਆਂ ਬਾਅਦ ਵੀ ਸਡ਼ਕ ’ਤੇ ਪਾਣੀ ਖਡ਼੍ਹਾ ਰਹਿੰਦਾ ਹੈ, ਜਿਸ ਨਾਲ ਇਲਾਕੇ ’ਚ ਮਹਾਮਾਰੀ ਫੈਲਣ ਦਾ ਖਦਸ਼ਾ ਹੈ। ਇਸ ਸਡ਼ਕ ਦੀ ਮਾਡ਼ੀ ਹਾਲਤ ਦੇ ਚੱਲਦਿਆਂ ਪੈਦਲ ਆਉਣ-ਜਾਣ ਵਾਲਿਆਂ ਨੂੰ ਜਿਥੇ ਮੁਡ਼ ਜਨਮ ਲੈਣ ਦੇ ਬਰਾਬਰ ਹੈ, ਓਥੇ ਹੀ ਇਸ ਸਡ਼ਕ ’ਤੇ ਸਥਿਤ ਖੁਸ਼ਹਾਲ ਬਸਤੀ ਦੇ ਘਰਾਂ ’ਚ ਜੇਕਰ ਕਿਸੇ ਦੀ ਮੌਤ ਹੋ ਜਾਵੇ ਤਾਂ ਉਸ ਦਾ ਜਨਾਜ਼ਾ ਇਸ ਸਡ਼ਕ ਤੋਂ ਪੈਦਲ ਨਹੀਂ ਲਿਜਾਇਆ ਜਾ ਸਕਦਾ, ਜਿਸ ਲਈ ਕਈ ਵਾਰ ਲੋਕਾਂ ਨੂੰ ਕਿਸੇ ਵਾਹਨ ਦਾ ਸਹਾਰਾ ਲੈਣਾ ਪਿਆ ਹੈ। ਇਸ ਸਮੇਂ ਹੋਰ ਇਲਾਕਾ ਨਿਵਾਸੀ, ਆਜ਼ਮ, ਮੁਹੰਮਦ ਫਾਰੂਕ, ਮੁਹੰਮਦ ਨਾਜ਼ਿਮ, ਸਾਬਰ, ਮੁਹੰਮਦ ਅਸ਼ਰਫ਼, ਮੁਹੰਮਦ ਅਮਜ਼ਦ ਅਤੇ ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਦੀ ਨਿੰਦਾ ਕੀਤੀ ਤੇ ਚਿਤਾਵਨੀ ਦਿੱਤੀ ਕਿਹਾ ਕਿ ਜੇਕਰ ਸਾਡੀ ਸਡ਼ਕ ’ਤੇ ਖਡ਼ੇ ਗੰਦੇ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਅਸੀਂ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਨਗਰ ਕੌਂਸਲ ਮਾਲੇਰਕੋਟਲਾ ਵਿਖੇ ਧਰਨਾ ਲਾਵਾਂਗੇ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/t-3klgAA

📲 Get Sangrur-barnala News on Whatsapp 💬