[sangrur-barnala] - ਬਾਬਾ ਗੁਰਚਰਨ ਸਿੰਘ ਤਾਜੋਕੇ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

  |   Sangrur-Barnalanews

ਸੰਗਰੂਰ (ਸ਼ਾਮ, ਮਾਰਕੰਡਾ)-ਤਾਜੋਕੇ ਦੇ ਧਾਰਮਕ ਅਸਥਾਨ ਡੇਰਾ ਬਾਬਾ ਪੰਜਾਬ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਜੀ ਨਮਿੱਤ ਰੱਖੇ ਸਹਿਜ ਪਾਠ ਦੇ ਭੋਗ ਬਡ਼ੀ ਹੀ ਸ਼ਰਧਾ ਭਾਵਨਾ ਨਾਲ ਗੁਰਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਾਏ ਗਏ। ਭੋਗ ਦੌਰਾਨ ਹਰਿਮੰਦਰ ਸਾਹਿਬ ਜੀ ਦੇ ਰਾਗੀ ਗਿਆਨੀ ਅਮਰਜੀਤ ਸਿੰਘ ਅਤੇ ਭਾਈ ਜਸਪਿੰਦਰ ਸਿੰਘ ਦੇ ਜਥੇ ਵੱਲੋਂ ਕੀਰਤਨ ਕਰ ਕੇ ਸੰਗਤ ਨੂੰ ਰੱਬੀ ਬਾਣੀ ਨਾਲ ਜੋਡ਼ਿਆ ਗਿਆ। ਭੋਗ ਉਪਰੰਤ ਵੱਖ-ਵੱਖ ਬੁਲਾਰਿਆਂ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਬਾਬਾ ਗੁਰਚਰਨ ਸਿੰਘ ਨਾਲ ਆਪਣੇ ਬਿਤਾਏ ਪਲਾਂ ਸਮੇਤ ਉਨ੍ਹਾਂ ਦੀ ਸਿੱਖੀ ਅਤੇ ਸਮਾਜ ਨੂੰ ਵੱਡੀ ਦੇਣ ਸਬੰਧੀ ਕਿਹਾ ਕਿ ਸੰਤ ਗੁਰਚਰਨ ਸਿੰਘ ਨੇ ਆਪਣਾ ਸਮੁੱਚਾ ਜੀਵਨ ਧਰਮ ਅਤੇ ਸਮਾਜ ਸੇਵਾ ਦੇ ਲੇਖੇ ਲਾਇਆ ਹੈ ਕਿਉਂਕਿ ਸੰਤ ਦਾ ਸੰਸਾਰ ਉਪਰ ਆਉਣਾ, ਰਹਿਣਾ ਅਤੇ ਸੰਸਾਰ ਤੋਂ ਚਲੇ ਜਾਣਾ, ਪਰਉਪਕਾਰੀ ਹੀ ਹੁੰਦਾ ਹੈ ਜਦਕਿ ਸੰਗਤ ਦਾ ਵੱਡੇ ਪੱਧਰ ’ਤੇ ਪੁੱਜਣਾ, ਸੰਤਾਂ ਦਾ ਸੰਗਤ ਨਾਲ ਪਿਆਰ ਦਰਸਾਉਂਦਾ ਹੈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ ਨੇ ਬਾਬਾ ਗੁਰਚਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਜਦ ਕਿ ਢੀਂਡਸਾ ਪਰਿਵਾਰ ਵੀ ਪਿਛਲੇ ਲੰਬੇਂ ਸਮੇਂ ਤੋਂ ਗੁਰੂ ਘਰ ਅਤੇ ਬਾਬਾ ਜੀ ਨਾਲ ਜੁਡ਼ਿਆ ਹੋਇਆ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਸੱਚੀ ਕਿਰਤ ਨੂੰ ਪਹਿਲ ਦਿੱਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਾਂਗਰਸ ਪਾਰਟੀ ਵੱਲੋਂ ਬਾਬਾ ਗੁਰਚਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਲਾਕੇ ਉਪਰ ਡੇਰਾ ਬਾਬਾ ਪੰਜਾਬ ਸਿੰਘ ਅਤੇ ਸੱਚਖੰਡ ਵਾਸੀ ਬਾਬਾ ਗੁਰਚਰਨ ਸਿੰਘ ਦੀ ਬਡ਼ੀ ਅਪਾਰ ਕ੍ਰਿਪਾ ਰਹੀ ਹੈ ਕਿਉਂਕਿ ਇਨ੍ਹਾਂ ਨੇ ਸਿੱਖੀ ਦੇ ਬੂਟੇ ਲਾਉਣ ਦੇ ਨਾਲ ਗੁਰਮਤਿ ਅਤੇ ਸਿੱਖਿਆ ਦੇ ਪ੍ਰਸਾਰ ਵਿਚ ਡਾਹਢਾ ਰੋਲ ਨਿਭਾਇਆ ਹੈ। ਜਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਐੱਸ.ਜੀ.ਪੀ.ਸੀ. ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਜੀ ਦਾ ਸਮੁੱਚਾ ਜੀਵਨ ਸਾਦਗੀ ਅਤੇ ਮਨੁੱਖੀ ਸੇਵਾ ਵਾਲਾ ਵਿਚਰਿਆ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਧਰਮ ਅਤੇ ਸੱਚ ਦਾ ਮਾਰਗ ਵਿਖਾਇਆ। ਮਹੰਤ ਸੰਤੋਖ ਸਿੰਘ ਜੀ ਦਿਆਲਪੁਰਾ ਮਿਰਜ਼ਾ ਵਾਲਿਆਂ ਨੇ ਸਮੁੱਚੇ ਸਾਧੂ ਸਮਾਜ ਵੱਲੋਂ ਹਾਜ਼ਰੀ ਲਾ ਕੇ ਬਾਬਾ ਗੁਰਚਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤ ਵਿਚ ਐਡਵੋਕੇਟ ਸਤਨਾਮ ਸਿੰਘ ਰਾਹੀਂ ਹਲਕਾ ਇੰਚਾਰਜ ਨੇ ਵੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਸਮੁੱਚਾ ਜੀਵਨ ਲੋਡ਼ਵੰਦਾਂ ਦੇ ਲੇਖੇ ਲਾਇਆ ਹੈ, ਜਿਨ੍ਹਾਂ ਤੋਂ ਸਾਨੂੰ ਸੇਧ ਲੈਣ ਦੀ ਲੋਡ਼ ਹੈ। ਸ਼ਰਧਾਂਜਲੀ ਸਮਾਗਮ ਉਪਰੰਤ ਗੁਰੂ ਘਰ ਦੇ ਸੇਵਾਦਾਰ ਬਾਬਾ ਬੂਟਾ ਸਿੰਘ ਤਾਜੋਕੇ ਨੂੰ ਡੇਰਾ ਬਾਬਾ ਪੰਜਾਬ ਸਿੰਘ ਦਾ ਅਗਲਾ ਮੁੱਖ ਸੇਵਾਦਾਰ ਨਿਰਮਲੀਏ ਭੇਖ, ਸਾਧੂ ਸਮਾਜ, ਗੁਰੂ ਘਰ ਦੇ ਸ਼ਰਧਾਲੂਆਂ ਅਤੇ ਦੋਵੇਂ ਗ੍ਰਾਮ ਪੰਚਾਇਤਾਂ ਵੱਲੋਂ ਸੰਗਤ ਦੀ ਹਾਜ਼ਰੀ ਵਿਚ ਦਸਤਾਰਬੰਦੀ ਕਰ ਕੇ ਥਾਪਿਆ ਗਿਆ।

ਫੋਟੋ - http://v.duta.us/Fw5t7QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ID89HgAA

📲 Get Sangrur-barnala News on Whatsapp 💬