[sangrur-barnala] - ਸੂਬਾ ਪੱਧਰੀ ਬੈਡਮਿੰਟਨ ਮੁਕਾਬਲਿਆਂ ’ਚ ਬਰਾਊਂਜ਼ ਮੈਡਲ ਪ੍ਰਾਪਤ ਕੀਤੇ

  |   Sangrur-Barnalanews

ਸੰਗਰੂਰ (ਜ਼ਹੂਰ)-ਖੇਡ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਰੀਦਕੋਟ ਵਿਖੇ ਕਰਵਾਏ ਗਏ ਲਡ਼ਕੀਆਂ ਦੇ ਅੰਡਰ-18 ਬੈਡਮਿੰਟਨ ਮੁਕਾਬਲਿਆਂ ’ਚ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਦੀਆਂ ਖਿਡਾਰਨਾਂ ਇਪਸ਼ਿਤਾ ਜੋਸ਼ੀ, ਸਮਰ ਜ਼ਮੀਲ, ਲੀਜ਼ਾ ਟਾਂਕ, ਸਾਦੀਆ ਸ਼ੇਖ਼ ਤੇ ਚਾਹਤ ਟਾਂਕ ਨੇ ਬਰਾਊਂਜ਼ ਮੈਡਲ ਜਿੱਤਿਆ। ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਮੁਹੰਮਦ ਖ਼ਾਲਿਦ ਜ਼ਿਲਾ ਪ੍ਰਧਾਨ ਰੈਸਲਿੰਗ ਤੇ ਮੁਹੰਮਦ ਸਰਵਰ ਵਿਸ਼ੇਸ਼ ਤੌਰ ’ਤੇ ਪਧਾਰੇ, ਜਿੱਥੇ ਉਨ੍ਹਾਂ ਨੇ ਇਨ੍ਹਾਂ ਹੋਣਹਾਰ ਖਿਡਾਰਨਾਂ ਤੇ ਇਨ੍ਹਾਂ ਦੀ ਕੋਚ ਮੈਡਮ ਸ਼ਕੂਰਾਂ ਬੇਗ਼ਮ ਨੂੰ ਮੁਬਾਰਕਬਾਦ ਦਿੱਤੀ, ਨਾਲ ਹੀ ਉਨ੍ਹਾਂ ਨੇ ਇਨ੍ਹਾਂ ਖਿਡਾਰਨਾਂ ਨੂੰ ਟ੍ਰੈਕ-ਸੂਟ ਦੇਣ ਦਾ ਐਲਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਅਠਾਰਾਂ ਸਾਲਾਂ ਦੇ ਮੁਕਾਬਲਿਆਂ ਵਿਚ ਸਾਰੀਆਂ ਹੀ ਲਡ਼ਕੀਆਂ ਪੰਦਰਾਂ ਸਾਲਾਂ ਦੀ ਉਮਰ ਤੋਂ ਘੱਟ ਉਮਰ ਦੀਆਂ ਸਨ ਜਿਨ੍ਹਾਂ ਨੇ ਵੱਡੀ ਉਮਰ ਵਰਗ ’ਚ ਵੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਕੇ ਪੰਜਾਬ ਦੇ 22 ਜ਼ਿਲਿਆਂ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁਜ਼ਾਹਿਦ ਅਲੀ, ਨਜੀਬ ਕੁਰੈਸ਼ੀ, ਦੀਪਕ ਕੁਮਾਰ, ਮਾਧੁਰੀ ਜੋਸ਼ੀ, ਮੁਹੰਮਦ ਜ਼ਮੀਲ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LuS1LAAA

📲 Get Sangrur-barnala News on Whatsapp 💬