[tarntaran] - ਇਲਾਕੇ ਦਾ ਮਿਹਨਤੀ ਵਰਕਰ ਹਰਪ੍ਰੀਤ ਸਿੰਘ ਸੰਧੂ

  |   Tarntarannews

ਤਰਨਤਾਰਨ (ਸੋਢੀ)-ਪੰਜਾਬ ਦੇ ਐਫੀਲੀਏਟਡ ਅਤੇ ਰੈਕੋਗਨਾਈਜ਼ਡ ਸਕੂਲਾਂ ਦੀ ਸੰਸਥਾ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੀ ਹੈ ਅਤੇ ਰਾਸਾ ਦੇ ਸਾਰੇ ਸਕੂਲ ਇਕ ਜੁੱਟ ਹੋ ਕੇ ਹਰੇਕ ਚੋਣਾਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦਿੰਦੇ ਰਹੇ ਹਨ। ਇਸ ਵਾਰ ਰਾਸਾ ਪੰਜਾਬ ਚਾਹੁੰਦੀ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਕਿਸੇ ਨੌਜਵਾਨ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ, ਜਿਸ ਲਈ ਢੁਕਵੇਂ ਉਮੀਦਵਾਰ ਇਸ ਹਲਕੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਹਨ। ਰਾਸਾ ਪੰਜਾਬ ਦੇ ਤਰਨਤਾਰਨ ਹਲਕੇ ’ਚ ਸਥਿੱਤ 200 ਤੋਂ ਵੱਧ ਸਕੂਲ ਉਨ੍ਹਾਂ ਦਾ ਸਮਰਥਨ ਕਰਦੇ ਹਨ। ਇਸ ਲਈ ਉਨ੍ਹਾਂ ਪੁਰਜ਼ੋਰ ਮੰਗ ਕੀਤੀ ਹੈ ਕਿ ਤੁਸੀ ਹਰਪ੍ਰੀਤ ਸਿੰਘ ਸੰਧੂ ਨੂੰ ਲੋਕ ਸਭਾ ਹਲਕੇ ਖਡੂਰ ਸਾਹਿਬ ਦੀ ਉਮੀਦਵਾਰੀ ਦਿਉ। ਰਾਸਾ ਪੰਜਾਬ ਦੇ ਸਾਰੇ ਸਕੂਲ ਪੂਰੀ ਮਿਹਨਤ ਨਾਲ ਇਹ ਸੀਟ ਆਪ ਜੀ ਨੂੰ ਜ਼ਰੂਰ ਜਿੱਤ ਕੇ ਦੇਣਗੇ। ਇਹ ਗੱਲ ਵਰਣਨਯੋਗ ਹੈ ਕਿ ਹਰਪ੍ਰੀਤ ਸਿੰਘ ਸੰਧੂ ਨੌਜਵਾਨ ਪਡ਼ਿਆ ਲਿਖਿਆ ਸੂਝਵਾਨ ਵਿਅਕਤੀ ਹੈ ਅਤੇ ਪਿਛਲੇ ਲੰਮੇ ਸਮੇੇਂ ਤੋਂ ਇਸ ਦੇ ਪਿਤਾ ਪ੍ਰਿੰਸੀਪਲ ਹਰਦੀਪ ਸਿੰਘ ਕਾਂਗਰਸ ਪਾਰਟੀ ਦੇ ਨਿਧਡ਼ਕ ਸਿਪਾਹੀ ਹਨ। ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲਦਾ ਹੋਇਆ ਇਹ ਨੌਜਵਾਨ ਹਰਪ੍ਰੀਤ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਨਾਲ ਜੁਡ਼ਿਆ ਹੋਇਆ ਹੈ, ਜਿਸ ਨੂੰ ਇਲਾਕੇ ਵਲੋਂ ਮਿਹਨਤੀ ਵਰਕਰ ਮੰਨਿਆ ਜਾਂਦਾ ਹੈ।

ਫੋਟੋ - http://v.duta.us/NJcVVwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/l7JZXgAA

📲 Get Tarntaran News on Whatsapp 💬