[tarntaran] - ਜੰਡਿਆਲਾ ਰੋਡ ’ਤੇ ਸਥਿਤ ਰੇਲਵੇ ਫਾਟਕ ਤੋਂ ਸ਼ਹਿਰ ਵਾਸੀਆਂ ਨੂੰ ਜਲਦ ਮਿਲਣ ਜਾ ਰਹੀ ਨਿਜਾਤ : ਵਿਧਾਇਕ ਅਗਨੀਹੋਤਰੀ

  |   Tarntarannews

ਤਰਨਤਾਰਨ (ਰਮਨ)-ਜੰਡਿਆਲਾ ਰੋਡ ’ਤੇ ਸਥਿਤ ਰੇਲਵੇ ਫਾਟਕ ਤੋਂ ਸ਼ਹਿਰ ਵਾਸੀਆਂ ਨੂੰ ਜਲਦ ਨਿਜਾਤ ਮਿਲਣ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਦੂਰ ਹੋ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇੇ ਜਗ ਬਾਣੀ ਨਾਲ ਕੀਤਾ। ਹਲਕਾ ਵਿਧਾਇਕ ਨੇ ਦੱਸਿਆ ਕਿ ਜੰਡਿਆਲਾ ਰੋਡ ਸ਼ਹਿਰ ’ਚ ਮੌਜੂਦ ਰੇਲਵੇ ਫਾਟਕ ਦੇ ਲੰਮਾ ਸਮਾਂ ਅਤੇ ਵਾਰ ਵਾਰ ਬੰਦ ਰਹਿਣ ਕਾਰਨ ਇਸ ਰਸਤੇ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ, ਵੱਖ-ਵੱਖ ਸਕੂਲੀ ਵਿਦਿਆਰਥੀਆਂ, ਹਸਪਤਾਲ ਨੂੰ ਜਾਣ ਵਾਲੇ ਮਰੀਜ਼ਾਂ, ਬੱਸ ਸਟੈਂਡ ਨੂੰ ਜਾਣ ਵਾਲੀਆਂ ਸਵਾਰੀਆਂ ਆਦਿ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਲੰਮੇ ਜਾਮ ਤੋਂ ਪ੍ਰੇਸ਼ਾਨ ਹੋਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸ ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਦੀ ਇਸ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਰੱਖੀ ਸੀ, ਜਿਸ ਸਬੰਧੀ ਉਨ੍ਹਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਹੈ ਕਿ ਇਸ ਬਜਟ ’ਚ ਤਰਨਤਾਰਨ ਦੇ ਇਸ ਫਾਟਕ ਨੂੰ ਅੰਡਰ ਪਾਥ ਬਣਾਉਣ ਦੀ ਮਨਜੂਰੀ ਲਈ 20 ਕਰੋਡ਼ ਦਾ ਬਜਟ ਮਨਜੂਰ ਕਰਨ ਜਾ ਰਹੇ ਹਨ, ਜਿਸ ਸਬੰਧੀ ਐਲਾਨ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵਲੋਂ ਕਰ ਦਿੱਤਾ ਜਾਵੇਗਾ। ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਹਿਰ ਦੇ ਵਿਕਾਸ ਲਈ ਆਈ 5 ਕਰੋਡ਼ ਦੀ ਰਾਸ਼ੀ ਨਾਲ ਰਹਿੰਦੇ ਕੰਮ ਕਾਜ ਕੀਤੇ ਜਾਣਗੇ। ਇਸ ਮੌਕੇ ਐੱਨ.ਐੱਸ.ਯੂ.ਆਈ. ਨੇਤਾ ਰਿਤੀਕ ਅਰੋਡ਼ਾ ਨੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਯਤਨਾਂ ਸਦਕਾ ਹਲਕੇ ’ਚ ਹੋ ਰਹੇ ਸਰਬਪੱਖੀ ਵਿਕਾਸ ਦਾ ਧੰਨਵਾਦ ਕੀਤਾ। ਰਿਤੀਕ ਅਰੋਡ਼ਾ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਸ਼ਹਿਰ ਦੇ ਵਿਕਾਸ ਲਈ ਲਿਆਂਦੀ ਗਈ ਗ੍ਰਾਂਟ ਨਾਲ ਬਿਨਾਂ ਭੇਦ ਭਾਵ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਜਨਤਾ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਅਰੋਡ਼ਾ ਨੇ ਦੱਸਿਆ ਕਿ ਇਸ ਵਿਕਾਸ ਨੂੰ ਵੇਖ ਵਿਰੋਧੀ ਧਿਰਾਂ ਦੀ ਬੋਲਤੀ ਬੰਦ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਜਨਕ ਰਾਜ ਅਰੋਡ਼ਾ, ਯਸ਼ਪਾਲ ਸ਼ਰਮਾ, ਅਵਤਾਰ ਸਿੰਘ ਤਨੇਜਾ, ਡਾ. ਰਮਨ ਗੁਪਤਾ, ਡਾ. ਪਰਦੀਪ ਦੇਵਗਨ ਸਰਹਾਲੀ ਕਲਾਂ, ਤਰਸੇਮ ਕੁਮਾਰ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ftH8awAA

📲 Get Tarntaran News on Whatsapp 💬