[tarntaran] - ਜਨਵਰੀ 2020 ’ਚ ਫਿਰ ਮਿਲਣ ਦੇ ਵਾਅਦੇ ਨਾਲ ਐੱਮ. ਪੀ. ਯੂ. ਹਫਤੇ ਦਾ ਹੋਇਆ ਸਮਾਪਨ

  |   Tarntarannews

ਤਰਨਤਾਰਨ (ਜ. ਬ.)-ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਹਿਮਾਚਲ ਸਰਕਾਰ ਦੇ ਭਾਸ਼ਾ ਸੰਸਕ੍ਰਿਤੀ ਵਿਭਾਗ ਨਾਲ ਸਬੰਧਤ ਸਥਾਨਕ ਐੱਨ. ਜੀ. ਓ. ‘ਕਲਾ ਸੁਮਨ ਰੰਗਮੰਚ’ ਵਲੋਂ ਬੀਤੇ ਦਿਨੀਂ ਆਯੋਜਿਤ ਕਰਵਾਏ ਗਏ ਰਾਸ਼ਟਰੀ ਪ੍ਰੋਗਰਾਮ ‘18ਵੇਂ ਮਹਾ ਪੰਜਾਬ ਉàਤਸਵ’ ਦੀ ਭਾਰੀ ਸਫਲਤਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਇਨਫੋਟੈੱਕ ਵਿਭਾਗ ਦੇ ਕੈੱਲ ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਤਰਨਤਾਰਨ ਵਿਖੇ ਮਹਾ ਪੰਜਾਬ ਉਤਸਵ ਹਫਤੇ ਦਾ ਸਮਾਪਨ ਸਮਾਰੋਹ ਤੇ ਇਕ ਵਿਸ਼ੇਸ਼ ਇਨਾਮ ਵੰਡ ਪ੍ਰੋਗਰਾਮ ਆਯੋਜਿਤ ਹੋਇਆ। ਇਸ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਤਸਵ ਕਨਵੀਨਰ ਅਤੇ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਕਿਹਾ ਕਿ ਬੀਤੇ 18 ਸਾਲਾਂ ਵਾਂਗ ਇਸ ਸਾਲ ਵੀ ਪੰਜਾਬ, ਹਰਿਆਣਾ, ਗੁਜਰਾਤ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਦੀਆਂ ਲੋਕ ਕਲਾਵਾਂ ਨੇ ਤਰਨਤਾਰਨ ਨੂੰ ਸੰਗੀਤ ਲਹਿਰੀਆਂ ਨਾਲ ਦੇ ਵੱਖ-ਵੱਖ ਸੱਭਿਆਚਾਰਕ ਰੰਗਾਂ ਨੂੰ ਪੇਸ਼ ਕਰ ਕੇ ਅਨੇਕਤਾ ’ਚ ਏਕਤਾ ਦਾ ਸੁਨੇਹਾ ਦਿੱਤਾ।ਗੌਰਤਲਬ ਹੈ ਕਿ ਉਕਤ ਸਮਾਗਮ ’ਚ ਆਯੋਜਕਾਂ ਵਲੋਂ ਮੁੱਖ ਮਹਿਮਾਨ ਅਤੇ ਖੇਤਰੀ ਐੱਮ. ਐੱਲ. ਏ. ਡਾ. ਧਰਮਬੀਰ ਅਗਨੀਹੋਤਰੀ ਦੇ ਸਪੁੱਤਰ ਡਾ. ਸੰਦੀਪ ਅਗਨੀਹੋਤਰੀ ਸਣੇ ਵਿਸ਼ੇਸ਼ ਮਹਿਮਾਨਾਂ-ਡਾ. ਪ੍ਰੇਮ ਸ਼ਰਮਾ, ਡਾ. ਓਮ ਗੌਰੀਦੱਤ ਸ਼ਰਮਾ, ਅਰਵਿੰਦਰਪਾਲ ਸਿੰਘ, ਰਮਨੀਕ ਸਿੰਘ ਖੇੜਾ, ਬਲਵਿੰਦਰ ਅੱਤਰੀ, ਬੀ. ਐੱਸ. ਗਿੱਲ, ਟੀ. ਐੱਸ. ਰਾਜਾ, ਰੀਟਾ ਗਿੱਲ, ਰਜਨੀ ਸ਼ਰਮਾ, ਅਮਿਤ ਮਰਵਾਹਾ, ਲਖਵਿੰਦਰ ਸਿੰਘ ਪਾਗਲ, ਆਦੇਸ਼ ਅਗਨੀਹੋਤਰੀ ਅਤੇ ਵਿਸ਼ੇਸ਼ ਸਹਿਯੋਗੀਆਂ ਨੂੰ ਸਨਮਾਨਤ ਕੀਤਾ ਗਿਆ ਸੀ। ਨਾਲ ਹੀ ਕਲਾਕਾਰਾਂ, ਸਕਾਊਟਸ-ਗਾਈਡਸ ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਮੈਡਲਸ ਤੇ ਸਰਟੀਫਿਕੇਟਸ ਦਿੱਤੇ ਗਏ ਸਨ। ਅੱਜ ਦੇ ਵਿਸ਼ੇਸ਼ ਸਨਮਾਨ ਪ੍ਰੋਗਰਾਮ ’ਚ ਕਲਾ ਸੁਮਨ ਦੇ ਡਾਇਰੈਕਟਰ ਸ਼੍ਰੀ ਚੰਦੇਲ ਨੇ ਕੈੱਲ ਸੀ ਦੇ ਐੱਮ. ਡੀ. ਮਨਮੋਹਨ ਸਿੰਘ ਪੰਨੂੰ ਤੇ ਪ੍ਰਿੰਸੀਪਲ ਮਨਦੀਪ ਸਿੰਘ ਪੰਨੂੰ ਅਤੇ ਹੋਰਨਾਂ ਸਹਿਯੋਗੀਆਂ ਨੂੰ ਸਨਮਾਨਤ ਕੀਤਾ। ਇਸੇ ਕੜੀ ’ਚ ਕੁਝ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਗਏ। ਸਮਾਪਨ ਪ੍ਰੋਗਰਾਮ ਤੋਂ ਜਦੋਂ ਲੋਕ ਬਾਹਰ ਨਿਕਲ ਰਹੇ ਸਨ ਤਾਂ ਗੇਟ ’ਤੇ ਲੱਗਿਆ ਇਕ ਬੈਨਰ ਹਿਲ ਰਿਹਾ ਸੀ-‘ਅਲਵਿਦਾ ਮਹਾ ਪੰਜਾਬ ਉਤਸਵ, ਹਮ ਜਨਵਰੀ 2020 ਮੇਂ ਫਿਰ ਮਿਲੇਂਗੇ’। ਇਸ ਤਰ੍ਹਾਂ ਅੱਜ 18ਵੇਂ ਮਹਾ ਪੰਜਾਬ ਉਤਸਵ ਦਾ ਸਮਾਪਨ ਹੋ ਗਿਆ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/F6A5pQAA

📲 Get Tarntaran News on Whatsapp 💬