[tarntaran] - ਪੰਜਾਬ ਰੋਡਵੇਜ਼ ਦਫਤਰੀ ਮੁਲਾਜ਼ਮਾਂ ਵਲੋਂ ਹਡ਼ਤਾਲ

  |   Tarntarannews

ਤਰਨਤਾਰਨ (ਆਹਲੂਵਾਲੀਆ)-ਪੀ. ਐੱਸ. ਐੱਮ. ਐੱਸ. ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਵਲੋਂ 13 ਤੋਂ 15 ਫਰਵਰੀ ਤੱਕ ਕਲਮਛੋਡ਼ ਹਡ਼ਤਾਲ ਕਰਨ ਦਾ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਅੰਗਰੇਜ਼ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਪੰਜਾਬ ਰੋਡਵੇਜ਼ ਦੇ ਦਫਤਰੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਗਿੱਲ ਰੋਡਵੇਜ਼ ਯੂਨੀਅਨ ਤਰਨਤਾਰਨ ਨੇ ਆਪਣੇ ਸਾਥੀਆਂ ਸਮੇਤ ਕਲਮਛੋਡ਼ ਹਡ਼ਤਾਲ ਦੂਜੇ ਦਿਨ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦਫਤਰ ਪੰਜਾਬ ਰੋਡਵੇਜ਼ ਤਰਨਤਾਰਨ ਵਿਖੇ ਕੀਤਾ ਅਤੇ ਅਗਲੇ ਇਕ ਦਿਨ ਵੀ ਇਸੇ ਤਰ੍ਹਾਂ ਕਲਮਛੋਡ਼ ਹਡ਼ਤਾਲ ਜਾਰੀ ਰਹੇਗੀ। ਇਸ ਮੌਕੇ ਚਮਕੌਰ ਸਿੰਘ ਗਿੱਲ, ਬਲਦੇਵ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਗੁਰਬਿੰਦਰ ਸਿੰਘ, ਸਿਮਰਨਜੀਤ ਸਿੰਘ, ਰਮੇਸ਼ ਕੁਮਾਰ, ਮੈਡਮ ਗੁਰਮੀਤ ਕੌਰ, ਗੁਰਪ੍ਰੀਤ ਕੌਰ, ਗੀਤਇੰਦਰ ਕੌਰ, ਮਨਦੀਪ ਕੌਰ, ਰੁਪਿੰਦਰ ਕੌਰ, ਹਰਿੰਦਰ ਕੌਰ ਆਦਿ ਹਾਜ਼ਰ ਸਨ।

ਫੋਟੋ - http://v.duta.us/61gZ3QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6QMl4wAA

📲 Get Tarntaran News on Whatsapp 💬