[tarntaran] - ਪਿੰਡ ਚੰਬਲ ਵਿਖੇ ਕਬੱਡੀ ਅਤੇ ਫੁੱਟਬਾਲ ਦੇ ਹੋਣਗੇ ਮੈਚ

  |   Tarntarannews

ਤਰਨਤਾਰਨ (ਬਲਦੇਵ ਪਨੂੰ)-ਬ੍ਰਹਮ ਗਿਆਨੀ ਬਾਬਾ ਸਿੱਧ ਸਰਸਾਂਈ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਪਿੰਡ ਚੰਬਲ ਵਿਖੇ 16 ਫਰਵਰੀ ਤੋਂ ਪਿੰਡ ਪੱਧਰ ਦੇ ਟੂਰਨਾਮੈਂਟ ਸ਼ੁਰੂ ਹਨ ਜਿਨ੍ਹਾਂ ਦਾ ਫਾਈਨਲ 17 ਫਰਵਰੀ ਨੂੰ ਹੋਵੇਗਾ ਕਬੱਡੀ ਦੀਆਂ ਨਾਮਵਰ ਅਕੈੱਡਮੀਆਂ ’ਚ 16 ਨੂੰ ਮੈਚ ਅਤੇ 17 ਫਰਵਰੀ ਨੂੰ ਫਾਈਨਲ ਮੈਚ ਹੋਵੇਗਾ, ਜਿਸ ’ਚ ਪਹਿਲਾ ਇਨਾਮ 30 ਹਜ਼ਾਰ ਅਤੇ ਦੂਜਾ ਇਨਾਮ 25 ਹਜ਼ਾਰ ਹੋਵੇਗਾ। 17 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਕੀਰਤਨੀ ਕਥਾ ਅਤੇ ਕਵੀਸ਼ਰ ਗਿਆਨੀ ਲਖਮੀਰ ਸਿੰਘ ਮਸਤ ਕਾਲਵਾਂ ਦਾ ਜਥਾ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। 1 ਵਜੇ ਫੁੱਟਬਾਲ ਦਾ ਫਾਈਨਲ ਅਤੇ 4 ਵਜੇ ਕਬੱਡੀ ਦਾ ਫਾਈਨਲ ਮੈਚ ਹੋਵੇਗਾ। ਇਹ ਜਾਣਕਾਰੀ ਪ੍ਰਬੰਧਕ ਕਮੇਟੀ ਪ੍ਰਧਾਨ ਸੰਤੋਖ ਸਿੰਘ ਸ਼ਾਹ ਸਰਪੰਚ, ਜਥੇਦਾਰ ਗੁਰਬਚਨ ਸਿੰਘ ਮੈਂਬਰ, ਹਰਜਿੰਦਰ ਸਿੰਘ ਡੇਅਰੀ ਵਾਲੇ, ਬਲਜਿੰਦਰ ਸਿੰਘ, ਪ੍ਰਗਟ ਸਿੰਘ, ਰਣਜੀਤ ਸਿੰਘ ਗਿੱਲ ਮਾਰਕੀਟ ਵਾਲੇ, ਛਿੰਦਰਪਾਲ ਸਿੰਘ, ਮਨਜੀਤ ਸਿੰਘ, ਮੰਗਲ ਸਿੰਘ ਮੈਂਬਰ, ਸਵਿੰਦਰ ਸਿੰਘ (ਟੇਲਰਜ਼) ਮੈਂਬਰ ਸਾਧੂ ਸਿੰਘ ਚੇਅਰਮੈਨ ਆਦਿ ਹਾਜ਼ਰ ਸਨ।

ਫੋਟੋ - http://v.duta.us/bXjYQgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YKcJMwAA

📲 Get Tarntaran News on Whatsapp 💬