[tarntaran] - ਪਿੰਡ ਚੰਬਾ ਖੁਰਦ ਤੋਂ ਵਿਸ਼ਾਲ ਨਗਰ ਕੀਰਤਨ 16 ਨੂੰ

  |   Tarntarannews

ਤਰਨਤਾਰਨ (ਬਲਦੇਵ ਪਨੂੰ)-ਖੂਹ ਕਵੀਰਾਜ ਭਾਈ ਧੰਨਾ ਸਿੰਘ ਜੀ ਗੁਰਦੁਆਰਾ ਖਡ਼ੇ ਦਾ ਖਾਲਸਾ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਰਤਨ ਪਿੰਡ ਚੰਬਾ ਖੁਰਦ ਤੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾਵੇਗਾ। ਇਹ ਵਿਸ਼ਾਲ ਨਗਰ ਕੀਰਤਨ ਪਿੰਡ ਚੰਬਾ ਖੁਰਦ ਤੋਂ ਗੁਰਦੁਆਰਾ ਪਤਵੰਤ ਸਾਹਿਬ ਤੋਂ ਸ਼ੁਰੂ ਹੋ ਕੇ ਕੋਟ ਮੁਹੰਮਦ ਖਾਂ, ਤੁਡ਼ ਢੋਟੀਆਂ, ਫੈਲੋਕੇ, ਮਾਣੋਕੇ (ਕਿਸ਼ਨਗਡ਼੍ਹ) ਕਾਹਲਵਾਂ, ਡੇਹਰਾ ਸਾਹਿਬ, ਦਿਲਾਵਰਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਬਾਬਾ ਜੀ ਵਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਸਾਧਨਾਂ ਸਮੇਤ ਨਗਰ ਕੀਰਤਨ ’ਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਹ ਜਾਣਕਾਰੀ ਭਾਈ ਦਿਲਬਾਗ ਸਿੰਘ ਖਾਲਸਾ ਵਲੋਂ ਸਾਂਝੀ ਕੀਤੀ ਗਈ।

ਫੋਟੋ - http://v.duta.us/SRXLHAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kN-dRwAA

📲 Get Tarntaran News on Whatsapp 💬