[tarntaran] - ਬਿਜਲੀ ਬੋਰਡ ਦੀ ਅਣਗਹਿਲੀ, ਵਾਪਰੇਗਾ ਕੋਈ ਵੱਡਾ ਹਾਦਸਾ

  |   Tarntarannews

ਤਰਨਤਾਰਨ (ਬਲਦੇਵ ਪਨੂੰ)-ਨੌਸ਼ਹਿਰਾ ਪਨੂੰਆਂ ਬਸ ਸਟੈਂਡ ਤੋਂ ਪੁਰਾਣੇ ਬਾਜ਼ਾਰ ਨੂੰ ਜਾਂਦੇ ਰਸਤੇ ’ਚ ਬਿਜਲੀ ਬੋਰਡ ਦੇ ਮੀਟਰਾਂ ਦਾ ਬਕਸਾ ਜੋ ਕਿ ਕਰੀਬ 2 ਸਾਲ ਤੋਂ ਬਿਨਾਂ ਗੱਡੇ ਹੀ ਰਸਤੇ ’ਚ ਖਡ਼੍ਹਾ ਹੈ। ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬਸ ਸਟੈਂਡ ਨੂੰ ਜਾਂਦੇ ਇਸ ਰਸਤੇ ਰਾਹੀਂ ਲੰਘਦੇ ਹਨ ਅਤੇ ਤਾਰਾਂ ਇੰਨੀਆਂ ਨੀਵੀਂਆਂ ਹਨ ਕਿ ਕਿਸੇ ਵੇਲੇ ਵੀ ਜਾਨੀ ਨੁਕਸਾਨ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਬਿਜਲੀ ਬੋਰਡ ਦੀ ਹੋਵੇਗੀ। ਇਥੇ ਇਹ ਵੀ ਦੱਸ ਦੇਈਏ ਕਿ ਰਸਤੇ ਦੀ ਕੁੱਲ ਚੌਡ਼ਾਈ 6 ਫੁੱਟ ਹੈ, ਜਿਸ ’ਚ ਦੋ ਪਾਸੇ ਨਾਲੀਆਂ ਹਨ ਤੇ ਬਾਕੀ ਰਸਤੇ ’ਚ ਇਹ ਬਕਸਾ ਖਡ਼੍ਹਾ ਹੈ, ਜਿਸ ਦੀ ਇਕ ਬਾਰੀ ਟੁੱਟੀ ਹੋਈ ਹੈ। ਲੋਕਾਂ ਦੀ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਇਸ ਬਕਸੇ ਨੂੰ ਇਸ ਰਸਤੇ ਤੋਂ ਖੁੱਲ੍ਹੀ ਜਗ੍ਹਾ ’ਤੇ ਲਾਇਆ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਪਰ ਬਿਜਲੀ ਬੋਰਡ ਦੇ ਅਧਿਕਾਰੀਆਂ ਕੋਲ ਇਸ ਲਈ ਸਮਾਂ ਨਹੀਂ, ਉਹ ਤਾਂ ਕਿਸੇ ਘਟਨਾ ਵਾਪਰਨ ਦੀ ਉਡੀਕ ’ਚ ਹਨ। ਕੀ ਕਹਿੰਦੇ ਹਨ ਐੱਸ.ਡੀ.ਓ. ਐੱਸ.ਡੀ.ਓ. ਸੁਰਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ ਜ਼ਿਕਰਯੋਗ ਹੈ ਕਿ ਮੇਨ ਬਾਜ਼ਾਰ ਤੋਂ ਬੱਸ ਸਟੈਂਡ ਲਈ ਇਹ ਹੀ ਇੱਕੋ ਰਸਤਾ ਹੈ, ਪਰ ਐੱਸ.ਡੀ.ਓ. ਸਾਹਿਬ ਨੂੰ ਪਤਾ ਹੈ। ਐੱਸ.ਡੀ.ਓ. ਸਾਹਿਬ ਨੇ ਕਦੀ ਮੀਟਰ ਵਾਲਿਆਂ ਬਕਸਿਆਂ ਦੀ ਜਾਂਚ ਨਹੀਂ ਕੀਤੀ।

ਫੋਟੋ - http://v.duta.us/1pFI4AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ebw4cgAA

📲 Get Tarntaran News on Whatsapp 💬