[tarntaran] - ਮਿਲਾਪਡ਼ੇ ਸੁਭਾਅ ਦੇ ਮਾਲਕ ਸਨ ‘ਕੁਲਦੀਪ ਸਿੰਘ ਕਸੇਲ’

  |   Tarntarannews

ਤਰਨਤਾਰਨ (ਲਾਲੂਘੁੰਮਣ, ਬਖਤਾਵਰ)-ਇਸ ਦੁਨੀਆ ’ਚ ਉਨ੍ਹਾਂ ਲੋਕਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਜੋ ਲੋਕ ਪਿਆਰ, ਨਿਮਰਤਾ, ਹਲੀਮੀ, ਸਾਊ ਤੇ ਮਿਲਾਪਡ਼ੇ ਸੁਭਾਅ ਨਾਲ ਦੂਸਰੇ ਨੂੰ ਆਪਣਾ ਬਣਾ ਲੈਂਦੇ ਹਨ। ਅਜਿਹੀ ਹੀ ਇਕ ਸ਼ਖਸੀਅਤ ਦੇ ਮਾਲਕ ਸਨ ਸਵ. ਕੁਲਦੀਪ ਸਿੰਘ ਕਸੇਲ। ਕੁਲਦੀਪ ਸਿੰਘ ਕਸੇਲ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪ੍ਰਮੁੱਖ ਅਕਾਲੀ ਆਗੂ ਪ੍ਰਦੀਪ ਸਿੰਘ ਕਸੇਲ ਦੇ ਵੱਡੇ ਭਰਾ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਦੇ ਵੀ ਕਿਸੇ ਨੂੰ ਜਿੱਥੇ ਗੁੱਸੇ ਨਾਲ ਉੱਚਾ ਜਾਂ ਰੁੱਖਾ ਨਹੀਂ ਸੀ ਬੋਲਿਆ ਉੱਥੇ ਹੀ ਉਹ ਹਮੇਸ਼ਾ ਹਰੇਕ ਨਾਲ ਅੱਗੇ ਵਧ ਕੇ ਹੱਥ ਜੋਡ਼ ਕੇ ਪਿਆਰ ਨਾਲ ਗੱਲ ਕਰਦੇ ਸਨ। ਕੁਲਦੀਪ ਸਿੰਘ ਕਸੇਲ ਦਾ ਜਨਮ ਪਿਤਾ ਰਣਧੀਰ ਸਿੰਘ ਕਸੇਲ ਦੇ ਗ੍ਰਹਿ ਅਤੇ ਮਾਤਾ ਸਰਦਾਰਨੀ ਦਰਬਾਰ ਕੌਰ ਦੀ ਕੁੱਖੋਂ ਪਿੰਡ ਕਸੇਲ ਵਿਖੇ 1966 ’ਚ ਹੋਇਆ। ਮੁੱਢਲੀ ਪਡ਼੍ਹਾਈ ਪਿੰਡ ਦੇ ਸਕੂਲ ’ਚੋਂ ਪ੍ਰਾਪਤ ਕਰਨ ਉਪਰੰਤ ਕੁਲਦੀਪ ਸਿੰਘ ਵਲੋਂ 1983 ’ਚ ਬਾਬਾ ਬੁੱਢਾ ਜੀ ਕਾਲਜ, ਬੀਡ਼ ਸਾਹਿਬ ਠੱਠਾ ਤੋਂ ਬਾਰ੍ਹਵੀਂ ਤੱਕ ਵਿੱਦਿਆ ਹਾਸਿਲ ਕਰਨ ਉਪਰੰਤ ਉਸਨੇ ਖੇਤੀਬਾਡ਼ੀ ਦਾ ਕੰਮ ਸੰਭਾਲਦਿਆਂ ਇਲਾਕੇ ਦੇ ਸਫ਼ਲ ਕਿਸਾਨਾਂ ’ਚ ਆਪਣੀ ਪਛਾਣ ਕਾਇਮ ਕੀਤੀ। 1988 ’ਚ ਆਪ ਦਾ ਵਿਆਹ ਮਜੀਠਾ ਸ਼ਹਿਰ ਦੇ ਪਿੰਡ ਡੱਡੀਆਂ ਦੇ ਸਰਪੰਚ ਬਖਸ਼ੀਸ਼ ਸਿੰਘ ਦੀ ਬੇਟੀ ਰਾਜਵਿੰਦਰ ਕੌਰ ਨਾਲ ਹੋਇਆ। ਆਪ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ’ਚ ਦੋ ਬੇਟੀਆਂ ਅਤੇ ਦੋ ਬੇਟੇ ਹਨ। ਵੱਡੀ ਬੇਟੀ ਪ੍ਰਿਤਪਾਲ ਕੌਰ ਦੀ ਕੁਝ ਸਾਲ ਪਹਿਲਾਂ ਸ਼ਾਦੀ ਆਪ ਵਲੋਂ ਆਪਣੇ ਹੱਥੀਂ ਕੀਤੀ ਗਈ ਹੈ। ਦੂਜੀ ਛੋਟੀ ਬੇਟੀ ਵਰਿੰਦਰ ਕੌਰ ਐੱਮ.ਕੌਮ ਕਰਕੇ ਅਤੇ ਛੋਟਾ ਬੇਟਾ ਹਰਰੂਪ ਸਿੰਘ ਵੀ ਇਸ ਸਮੇਂ ਕੈਨੇਡਾ ’ਚ ਉੱਚ ਵਿੱਦਿਆ ਹਾਸਿਲ ਕਰ ਰਿਹਾ ਹੈ। ਵੱਡਾ ਬੇਟਾ ਜਗਰੂਪ ਸਿੰਘ ਵੀ ਬੀ.ਏ., ਪੀ.ਡੀ.ਜੀ.ਡੀ.ਏ., ਦੀ ਉੱਚ ਵਿੱਦਿਆ ਪ੍ਰਾਪਤ ਹੈ ਅਤੇ ਇਸ ਸਮੇਂ ਜਿੱਥੇ ਪਿੰਡ ਕਸੇਲ ਦੀ ਗ੍ਰਾਮ ਪੰਚਾਇਤ ’ਚ ਮੈਂਬਰ ਪੰਚਾਇਤ ਹੈ, ਉੱਥੇ ਹੀ ਉਹ ਡੇਅਰੀਫਾਰਮਿੰਗ ਦੇ ਕਾਰੋਬਾਰ ਦੇ ਨਾਲ ਆਪਣੀ ਖੇਤੀਬਾਡ਼ੀ ਦਾ ਕੰਮ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਟਕਸਾਲੀ ਵਰਕਰਾਂ ’ਚ ਇਸ ਪਰਿਵਾਰ ਦੇ ਪ੍ਰਦੀਪ ਸਿੰਘ ਕਸੇਲ ਦਾ ਨਾਂ ਮੋਹਰਲੀ ਕਤਾਰ ’ਚ ਆਉਂਦਾ ਹੈ, ਜਦ ਕਿ ਉਨ੍ਹਾਂ ਦੇ ਵੱਡੇ ਭਰਾ ਸ. ਨਿਰਮਲ ਸਿੰਘ ਕਸੇਲ, ਸ਼ਿਵਾਲਿਕ ਸਕੂਲ ਝਬਾਲ ਦੇ ਮੌਜੂਦਾ ਪ੍ਰਿੰਸੀਪਲ ਹਨ ਅਤੇ ਮੇਜਰ ਸਿੰਘ ਕਸੇਲ ਕਿਸਾਨ ਜਥੇਬੰਦੀ ’ਚ ਹਨ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਲੋਕ ਸੇਵਾ ਦੀ ਭਾਵਨਾ ਵਾਲੇ ਇਸ ਪਰਿਵਾਰ ਨੂੰ ਪਿੰਡ ’ਚ ਪਡ਼੍ਹੇ-ਲਿਖੇ ਅਤੇ ਸੂਬੇਦਾਰਾਂ ਦੇ ਪਰਿਵਾਰ ਵਜੋਂ ਵੀ ਜਾਣਿਆ ਜਾਂਦਾ ਹੈ। ਕੁਲਦੀਪ ਸਿੰਘ ਦੀ ਬੇਵਕਤੀ ਜੁਦਾਈ ਦਾ ਦੁੱਖ ਪਰਿਵਾਰ ਲਈ ਜਿੱਥੇ ਅਕਿਹ ਅਤੇ ਅਸਿਹ ਹੈ ਉੱਥੇ ਹੀ ਉਸਦੇ ਦੋਸਤ ਮਿੱਤਰਾਂ ਨੂੰ ਵੀ ਆਪਣੇ ਯਾਰ ਦੇ ਵਿਛੋਡ਼ੇ ਨੂੰ ਭੁੱਲਣਾ ਸੌਖਾ ਨਹੀਂ ਹੈ। ਮਹਿਜ ਸਵਾ ਪੰਜ ਦਹਾਕਿਆਂ ਦੀ ਜ਼ਿੰਦਗੀ ਦਾ ਪੰਧ ਪੂਰਾ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪਰਲੋਕ ਸਿਧਾਰ ਗਏ ਕੁਲਦੀਪ ਸਿੰਘ ਕਸੇਲ ਨਮਿੱਤ ਉਨ੍ਹਾਂ ਦੇ ਗ੍ਰਹਿ ਪਿੰਡ ਕਸੇਲ ਵਿਖੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ 15 ਫਰਵਰੀ ਨੂੰ ਭੋਗ ਪਾਏ ਜਾਣ ਉਪਰੰਤ ਸ਼ਬਦ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 12 ਤੋਂ 1 ਵਜੇ ਤੱਕ ਹੋਵੇਗਾ, ਜਿੱਥੇ ਸਾਕ ਸਬੰਧੀ ਅਤੇ ਇਲਾਕੇ ਭਰ ਦੀਆਂ ਨਾਮਵਰ ਸ਼ਖਸੀਅਤਾਂ ਵਲੋਂ ਸਵ. ਕੁਲਦੀਪ ਸਿੰਘ ਕਸੇਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।

ਫੋਟੋ - http://v.duta.us/0nkQdgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4LVpyAAA

📲 Get Tarntaran News on Whatsapp 💬