[tarntaran] - ਲਡ਼ਕੀਆਂ ਨੂੰ ਮੁਫਤ ਸੈਨੇਟਰੀ ਪੈਡ ਵੰਡੇ

  |   Tarntarannews

ਤਰਨਤਾਰਨ (ਨਰਿੰਦਰ)-ਲਡ਼ਕੀ ਤੋਂ ਬਿਨਾਂ ਸਾਡੇ ਘਰ ਪਰਿਵਾਰ ਅਧੂਰੇ ਹਨ ਜਦੋਂ ਕਿ ਲਡ਼ਕੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਸਾਫ ਸਫਾਈ ਵੱਲ ਵਿਸ਼ੇਸ਼ ਤਵੱਜੋਂ ਦੇਣ ਤਹਿਤ ਸਰਕਾਰੀ ਹਾਈ ਸਕੂਲ ਲਾਲੂਘੁੰਮਣ ਵਿਖੇ ਲਡ਼ਕੀਆਂ ਨੂੰ ਮੁਫਤ ਸੈਨੇਟਰੀ ਪੈਡ ਵੰਡੇ ਗਏ। ਸੇਵਾ ਮੁਕਤ ਮੁੱਖ ਅਧਿਆਪਕ ਤਰਸੇਮ ਸਿੰਘ ਲਾਲੂਘੁੰਮਣ ਨੇ ਮੁਫਤ ਪੈਡ ਵੰਡਦੇ ਸਮੇਂ ਕਿਹਾ ਕਿ ਸਮਾਜਿਕ ਕੁਰੀਤੀਆਂ ਕਾਰਨ ਔਰਤ ਦਾ ਸਨਮਾਨ ਨਹੀਂ ਸੀ ਹੁੰਦਾ ਜਦੋਂ ਕਿ ਲਡ਼ਕੀ ਹਰ ਵੇਲੇ ਆਪਣੇ ਭਰਾਵਾਂ ਅਤੇ ਪਰਿਵਾਰ ਦਾ ਭਲਾ ਸੋਚਦੀਆਂ ਹਨ ਜਦੋਂ ਕਿ ਧੀ ਨੂੰ ਹੁਣ ਵਿਗਿਆਨਕ ਸੋਚ ਅਨੁਸਾਰ ਲਡ਼ਕੀਆਂ ਨੂੰ ਪੂਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਜ਼ਿਲਾ ਕੋਆਰਡੀਨੇਟਰ ਅਮਰਿੰਦਰ ਸਿੰਘ ਨੇ ਕਿਹਾ ਕੀ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਲੈਣੀਆਂ ਚਾਹੀਦੀਆਂ ਹਨ। ਸਰਪੰਚ ਦਿਲਬਾਗ ਸਿੰਘ ਨੇ ਸਕੂਲ ਦੀ ਹਰੇਕ ਮੁਸ਼ਕਲ ਅਤੇ ਚਾਰ ਦੀਵਾਰੀ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਦਾ ਬੱਚਿਆਂ ਅਤੇ ਸਟਾਫ ਨੂੰ ਭਰੋਸਾ ਦਿੱਤਾ। ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਨੇ ਸਕੂਲ ਦੀਆਂ ਮੁਸ਼ਕਲਾਂ ਬਾਰੇ ਦੱਸਿਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਸ਼ਮਸ਼ੇਰ ਸਿੰਘ ਡੀ.ਪੀ. ਆਫਿਸ, ਸਰਬਜੀਤ ਕੌਰ, ਮਨਜੀਤ ਸਿੰਘ, ਜਸਲੀਨ ਕੌਰ, ਮਨਜੀਤ ਕੌਰ, ਮੈਡਮ ਅਲਕਾ, ਨਰਿੰਦਰਜੀਤ ਸਿੰਘ, ਸਰਬਜੀਤ ਸਿੰਘ, ਸੁਖਬੀਰ ਸਿੰਘ, ਦੇਬਾ ਸਿੰਘ, ਜਤਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਨਵੀਂ ਚੁਣੀ ਪੰਚਾਇਤ ਹਾਜ਼ਰ ਸੀ।

ਫੋਟੋ - http://v.duta.us/LAlb6QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DrsI5AAA

📲 Get Tarntaran News on Whatsapp 💬