[tarntaran] - ਵਰਿਆਂਹ ਨਵੇਂ ਦੇ 62 ਪਰਿਵਾਰ ਲੋਕ ਇਨਸਾਫ ਪਾਰਟੀ ’ਚ ਹੋਏ ਸ਼ਾਮਲ

  |   Tarntarannews

ਤਰਨਤਾਰਨ (ਮਨਜੀਤ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਇਥੋਂ ਨੇਡ਼ਲੇ ਪਿੰਡ ਵਰਿਆਂਹ ਨਵੇਂ ਦੇ 62 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨਾਲੋਂ ਨਾਤਾ ਤੋਡ਼ ਕੇ ਪਿੰਡ ਦੇ ਅਗਾਂਹਵਧੂ ਨੌਜਵਾਨ ਅੰਗਰੇਜ਼ ਸਿੰਘ ਲਾਲੀ ਵਰਿਆਂਹ ਯੂਥ ਜ਼ਿਲਾ ਪ੍ਰਧਾਨ ਲੋਕ ਇਨਸਾਫ ਪਾਰਟੀ ਦੀ ਪ੍ਰੇਰਨਾ ਨਾਲ ਗੁਰਲਾਲ ਸਿੰਘ ਦੇ ਗ੍ਰਹਿ ਵਿਖੇ ਤਾਡ਼ੀਆਂ ਅਤੇ ਨਾਅਰਿਆਂ ਦੀ ਗੂੰਜ ’ਚ ਲੋਕ ਇਨਸਾਫ ਪਾਰਟੀ ’ਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਉਚੇਚੇ ਤੌਰ ’ਤੇ ਪੁੱਜੇ ਲੋਕ ਇਨਸਾਫ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲਾ ਪ੍ਰਧਾਨ ਪਹਿਲਵਾਨ ਬਚਿੱਤਰ ਸਿੰਘ ਢਿੱਲੋਂ ਨੇ ਪਿੰਡ ਦੇ 62 ਪਰਿਵਾਰ ਜਿਨ੍ਹਾਂ ’ਚ ਗੁਰਲਾਲ ਸਿੰਘ ਪ੍ਰਧਾਨ, ਸ਼ੀਤਲ ਸਿੰਘ ਫੌਜੀ, ਰਣਜੀਤ ਸਿੰਘ, ਹੀਰਾ ਮਿਸਤਰੀ, ਬਲਵੰਤ ਸਿੰਘ, ਸ਼ਮਸ਼ੇਰ ਸਿੰਘ, ਸੰਦੀਪ ਸਿੰਘ, ਬਲਿਹਾਰ ਸਿੰਘ, ਮੋਹਣ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਟਹਿਲ ਸਿੰਘ ਫੌਜੀ, ਜਤਿੰਦਰ ਸਿੰਘ, ਵਰਿੰਦਰ ਸਿੰਘ, ਗੁਰਿੰਦਰ ਸਿੰਘ, ਅਮਰਜੀਤ ਸਿੰਘ ਦਿੱਤੀ ਵਾਲੇ ਆਦਿ ਤੋਂ ਇਲਾਵਾ ਰਾਜ ਕੌਰ, ਚਰਨ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਕੰਵਲਜੀਤ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਰਣਜੀਤ ਕੌਰ, ਕਸ਼ਮੀਰ ਕੌਰ, ਨਰਿੰਦਰ ਕੌਰ, ਸੁਰਜੀਤ ਕੌਰ, ਸੰਨਦੀਪ ਕੌਰ, ਸਿਮਰਨਜੀਤ ਕੌਰ ਆਦਿ ਨੂੰ ਉਨ੍ਹਾਂ ਦੇ ਗਲਾਂ ’ਚ ਪਾਰਟੀ ਦੇ ਲੋਗੋ ਵਾਲੇ ਪੀਲੇ ਰੰਗ ਦੇ ਗੁਲਬੰਦ ਦੇ ਕੇ ਸਨਮਾਨਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸੂਝਵਾਨ ਤੇ ਬਹਾਦਰ ਲੋਕ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਧਡ਼ਾਧਡ਼ ਲੋਕ ਇਨਸਾਫ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਕਿਉਂਕਿ ਇਸ ਪਾਰਟੀ ਦੇ ਸਰਪਰਸਤ ਬਲਵਿੰਦਰ ਸਿੰਘ ਬੱਸ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵਲੋਂ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਲਈ ਭ੍ਰਿਸ਼ਟ ਸਰਕਾਰਾਂ ਤੇ ਭ੍ਰਿਸ਼ਟ ਅਫਸਰ ਸ਼ਾਹੀ ਨਾਲ ਮੱਥਾ ਲਾ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਆਪਣੀ ਜਾਨ ਤਲੀ ’ਤੇ ਰੱਖ ਕੇ ਕਮਰ ਕੱਸ ਲਈ ਹੈ। ਪਹਿਲਵਾਨ ਢਿੱਲੋਂ ਨੇ ਕਿਹਾ ਕਿ ਸਾਡੀ ਪਾਰਟੀ ਦਾ ਇੱਕੋ ਇਕ ਉਦੇਸ਼ ਪੰਜਾਬ ਦੇ ਹਰ ਨਾਗਰਿਕ ਨੂੰ ਉਸ ਦਾ ਬਣਦਾ ਹੱਕ ਮਿਲੇ, ਕਿਸੇ ਨਾਲ ਵੀ ਜੱਗੋਂ ਤੇਰਵੀਂ ਨਾ ਹੋਵੇ। ਸਭ ਨੂੰ ਸਰਕਾਰ ਦਰਬਾਰੇ ਸਹੀ ਇਨਸਾਫ ਮਿਲੇ। ਜੇਕਰ ਕਿਸੇ ਨਾਲ ਵੀ ਬੇਇਨਸਾਫੀ ਜਾਂ ਧੱਕੇਸ਼ਾਹੀ ਹੁੰਦੀ ਹੈ ਤਾਂ ਸਾਡੀ ਪਾਰਟੀ ਉਸੇ ਵੇਲੇ ਜਬਰ ਜੁਲਮ ਖਿਲਾਫ ਲਾਮਬੰਦ ਹੋ ਕੇ ਸੰਘਰਸ਼ ਇਨਸਾਫ ਦਿਵਾਉਣ ਤੱਕ ਵਿੱਢੇਗੀ। ਵੱਡੀ ਗਿਣਤੀ ’ਚ ਇਕ ਹੀ ਪਿੰਡ ਦੇ ਲੋਕਾਂ ਦਾ ਲੋਕ ਇਨਸਾਫ ਪਾਰਟੀ ’ਚ ਸ਼ਾਮਲ ਹੋਣ ’ਤੇ ਪਹਿਲਵਾਨ ਢਿੱਲੋਂ ਤੇ ਲਾਲੀ ਵਰਿਆਂਹ ਨੇ ਜਿਥੇ ਧੰਨਵਾਦ ਕੀਤਾ, ਉਥੇ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਕਿ ਪਾਰਟੀ ਹਰ ਵਰਕਰ ਨਾਲ 24 ਘੰਟੇ ਚੱਟਾਨ ਵਾਂਗ ਖਡ਼੍ਹੀ ਹੈ।

ਫੋਟੋ - http://v.duta.us/oA0JUQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ngQVdQAA

📲 Get Tarntaran News on Whatsapp 💬