👤ਗੇਲ ਦੀ ਵੈਸਟਇੰਡੀਜ਼ ਟੀਮ ਚ 👊ਵਾਪਸੀ

  |   Punjabcricket

ਵੈਸਟਇੰਡੀਜ਼ ਨੇ ਤਜਰਬੇਕਾਰ ਬੱਲੇਬਾਜ਼ ਕ੍ਰਿਸ ਗੇਲ ਨੂੰ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਤਹਿਤ ਇੰਗਲੈਂਡ ਵਿਰੁੱਧ ਪਹਿਲੇ 2 ਵਨ ਡੇ ਕੌਮਾਂਤਰੀ ਮੈਚਾਂ ਲਈ ਟੀਮ ਵਿਚ ਸ਼ਾਮਲ ਕੀਤਾ ਹੈ। ਇਸ 39 ਸਾਲਾ ਸਲਾਮੀ ਬੱਲੇਬਾਜ਼ ਨੇ ਵੈਸਟਇੰਡੀਜ਼ ਲਈ ਆਪਣਾ ਆਖਰੀ ਮੈਚ ਪਿਛਲੇ ਸਾਲ ਜੁਲਾਈ ਵਿਚ ਬੰਗਲਾਦੇਸ਼ ਵਿਰੁੱਧ ਖੇਡਿਆ ਸੀ।

ਹੁਣ ਉਹ ਇਵਿਨ ਲੂਈਸ ਦੇ ਨਾਲ ਸਲਾਮੀ ਜੋੜੀਦਾਰ ਦੇ ਰੂਪ 'ਚ ਫਿਰ ਤੋਂ ਧਮਾਕੇਦਾਰ ਪਾਰੀ ਖੇਡਣਗੇ। ਲੂਈਸ-ਗੇਲ ਦੋਵੇਂ ਭਾਰਤ ਤੇ ਬੰਗਲਾਦੇਸ਼ ਦੇ ਵਿਰੁੱਧ ਹਾਲ ਹੀ ਵਨ ਡੇ ਸੀਰੀਜ਼ 'ਚ ਨਹੀਂ ਖੇਡੇ ਸਨ ਪਰ 14 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਿਸ 'ਚ ਖੱਬੇ ਹੱਥ ਦੇ ਬੱਲੇਬਾਜ਼ ਨਿਕੋਲਸ ਪੂਰਨ ਨੂੰ ਵੀ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਹੈ।

ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਤੋਂ ਬਾਅਦ 5 ਵਨ ਡੇ ਖੇਡੇਗੀ। ਮੇਜਬਾਨ ਟੀਮ ਨੇ ਟੈਸਟ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾਈ ਹੋਈ ਸੀ। ਪੰਜ ਵਨ ਡੇ 20, 22, 25, 27 ਫਰਵਰੀ ਤੇ 2 ਮਾਰਚ ਨੂੰ ਖੇਡਿਆ ਜਾਵੇਗਾ।

ਇਥੇ ਵੇਖੋ ਫੋਟੋ - http://v.duta.us/jp5ENQAA

📲 Get PunjabCricket on Whatsapp 💬