ਜ਼ੀਰਾ 👉ਪਿਓ-ਪੁੱਤ ਨੇ ਜਤਾਈ ਖਡੂਰ 🗣ਸਾਹਿਬ ਤੋਂ ਲੋਕ ਸਭਾ ਟਿਕਟ 'ਤੇ ✊ਦਾਅਵੇਦਾਰੀ

  |   Punjabnews

ਪਿਛਲੇ ਸਮੇਂ ਦੌਰਾਨ ਵਿਵਾਦਾਂ ਵਿੱਚ ਰਹੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਖਡੂਰ ਸਾਹਿਬ ਤੋਂ ਕਾਂਗਰਸ ਦੀ ਲੋਕ ਸਭਾ ਟਿਕਟ ਲਈ ਬਿਨੈ ਕੀਤਾ ਹੈ। ਪਿਓ-ਪੁੱਤਰ ਟਿਕਟ ਲਈ ਆਹਮੋ ਸਾਹਮਣੇ ਹੋ ਗਏ ਹਨ।

ਕੁਲਬੀਰ ਜ਼ੀਰਾ ਤੇ ਇੰਦਰਜੀਤ ਜ਼ੀਰਾ ਦੀ ਦਾਅਵੇਦਾਰੀ ਦੇ ਨਾਲ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਕੁੱਲ ਚਾਰ ਵੱਡੇ ਨੇਤਾ ਦਾਅਵੇਦਾਰ ਬਣ ਗਏ ਹਨ। ਅਜਿਹੇ ਵਿੱਚ ਪਾਰਟੀ ਹਾਈਕਮਾਂਡ ਲਈ ਵੀ ਸਥਿਤੀ ਮੁਸ਼ਕਿਲ ਬਣ ਸਕਦੀ ਹੈ, ਕਿਉਂਕਿ ਪਾਰਟੀ ਕਿਸੇ ਵੀ ਲੀਡਰ ਨੂੰ ਨਾਰਾਜ਼ ਨਹੀਂ ਹੋਣ ਦੇਣਾ ਚਾਹੁੰਦੀ।

ਹਾਲਾਂਕਿ, ਇੰਦਰਜੀਤ ਜ਼ੀਰਾ ਨੇ ਪਹਿਲਾਂ ਹੀ ਇਸ ਸੀਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ, ਪਰ ਉਨ੍ਹਾਂ ਦੇ ਪੁੱਤਰ ਤੇ ਮੌਜੂਦਾ ਵਿਧਾਇਕ ਨੇ ਆਪਣੀ ਵੀ ਦਾਅਵੇਦਾਰੀ ਪੇਸ਼ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਖਡੂਰ ਸਾਹਿਬ ਉੱਪਰ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਕਾਮਯਾਬ ਨਹੀਂ ਹੋਇਆ। ਇਹ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਰਹੀ ਹੈ। ਪਿਛਲੀ ਵਾਰ ਇਸ ਸੀਟ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਂਗਰਸ ਪਾਰਟੀ ਦੇ ਲੀਡਰ ਹਰਮਿੰਦਰ ਸਿੰਘ ਗਿੱਲ ਨੂੰ ਇੱਕ ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਇਥੇ ਪਡ੍ਹੋ ਪੁਰੀ ਖਬਰ - http://v.duta.us/-zmFYAAA

📲 Get Punjab News on Whatsapp 💬