🇳🇿 ਨਿਊਜ਼ੀਲੈਂਡ ਨੂੰ ਲੱਗਾ ਚੌਥਾ ਝਟਕਾ, 🏏ਕਪਤਾਨ ਵਿਲੀਅਮਸਨ ਹੋਏ 👀ਆਊਟ

  |   Punjabcricket

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਭਾਰਤ ਪਹਿਲਾ ਗੇਂਦਬਾਜ਼ੀ ਕਰੇਗਾ। ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਟਿਮ ਸਿਫਰਟ 12 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਸਿਫਰਟ ਭੁਵਨੇਸ਼ਵਰ ਕੁਮਾਰ ਦੀ ਗੇਂਦ 'ਤੇ ਧੋਨੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।

ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕੌਲਿਨ ਮੁਨਰੋ 12 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕੌਲਿਨ ਮੁਨਰੋ ਕਰੁਣਾਲ ਪੰਡਯਾ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠੇ ਅਤੇ ਆਊਟ ਹੋ ਗਏ। ਨਿਊਜ਼ੀਲੈਂਡ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਡੇਰਿਲ ਮਿਸ਼ੇਲ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਡੇਰਿਲ ਮਿਸ਼ੇਲ ਨੂੰ ਕਰੁਣਾਲ ਪੰਡਯਾ ਨੇ ਐੱਲ.ਬੀ.ਡਬਲਿਊ. ਆਊਟ ਕੀਤਾ।

ਨਿਊਜ਼ੀਲੈਂਡ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਕੇਨ ਵਿਲੀਅਮਸਨ 20 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕੇਨ ਵਿਲੀਅਮਸਨ ਨੂੰ ਕਰੁਣਾਲ ਪੰਡਯਾ ਨੇ ਐੱਲ.ਬੀ.ਡਬਲਿਊ. ਆਊਟ ਕੀਤਾ। ਖਬਰ ਲਿਖੇ ਜਾਣ ਤਕ ਨਿਊਜ਼ੀਲੈਂਡ ਨੇ 8.4 ਓਵਰਾਂ 4 ਵਿਕਟਾਂ ਦੇ ਨੁਕਸਾਨ 'ਤੇ 55 ਦੌੜਾਂ ਬਣਾ ਲਈਆਂ ਹਨ। ਕ੍ਰੀਜ਼ 'ਤੇ ਰੋਸ ਟੇਲਰ (4 ਦੌੜਾਂ) ਅਤੇ ਕੌਲਿਨ ਡੀ ਗ੍ਰੈਂਡਹੋਮੇ (3 ਦੌੜਾਂ) ਮੌਜੂਦ ਹਨ।

ਟੀਮਾਂ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਐੱਮ.ਐੱਸ. ਧੋਨੀ, ਕਰੁਣਾਲ ਪੰਡਯਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਖਲੀਲ ਅਹਿਮਦ, ਸ਼ੁੱਭਮਨ ਗਿੱਲ, ਵਿਜੇ ਸ਼ੰਕਰ, ਹਾਰਦਿਕ ਪੰਡਯਾ, ਮੁਹੰਮਦ ਸਿਰਾਜ।

ਨਿਊਜ਼ੀਲੈਂਡ : ਡਗ ਬ੍ਰੇਸਵੈੱਲ, ਕੌਲਿਨ ਡੀ ਗ੍ਰੈਂਡਹੋਮੇ, ਲੋਕੀ ਫਰਗਿਊਸਨ, ਸਕਾਟ ਕੇ. ਕੋਲਿਨ ਮੁਨਰੋ, ਡੇਰਿਲ ਮਿਸ਼ੇਲ, ਮਿਸ਼ੇਲ ਸੈਂਟਨਰ, ਟਿਮ ਸ਼ਿਫਰਟ, ਈਸ਼ ਸੋਢੀ, ਟਿਮ ਸਾਊਦੀ, ਰੋਸ ਟੇਲਰ, ਬਲੇਅਰ ਟਿਕਨਰ, ਜੇਮਸ ਨੀਸ਼ਮ।

ਇਥੇ ਪਡ੍ਹੋ ਪੁਰੀ ਖਬਰ - http://v.duta.us/cFSPAgAA

📲 Get PunjabCricket on Whatsapp 💬