[amritsar] - ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ : ਮਜੀਠੀਆ

  |   Amritsarnews

ਅੰਮ੍ਰਿਤਸਰ (ਸਰਬਜੀਤ)-ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਜਿਸ ਨੇ ਵੀ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕੀਤੀ ਹੈ, ਉਸ ਨੂੰ ਉਸ ਦੀ ਮਿਹਨਤ ਤੇ ਵਫਾਦਾਰੀ ਦਾ ਪਾਰਟੀ ਨੇ ਬਣਦਾ ਮਾਣ-ਸਨਮਾਨ ਦਿੱਤਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜੋ ਬਿਨਾਂ ਪੱਖਪਾਤ ਦੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਂਦੀ ਹੈ। ਇਗ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਪੱਛਡ਼ੀਆਂ ਸ਼੍ਰੇਣੀਆਂ ਦੇ ਜ਼ਿਲਾ ਦਿਹਾਤੀ ਪ੍ਰਧਾਨ ਸਲਵੰਤ ਸਿੰਘ ਸੇਠ ਦਾ ਮੂੰਹ ਮਿੱਠਾ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਕਿਸੇ ਨੇ ਵੀ ਔਖੇ ਸਮੇਂ ਪਾਰਟੀ ਦੀ ਪਿੱਠ ’ਚ ਛੁਰਾ ਮਾਰਿਆ ਹੈ, ਉਸ ਨੂੰ ਸੂਬੇ ਦੀ ਜਨਤਾ ਨੇ ਪੂਰੀ ਤਰ੍ਹਾਂ ਸਿਆਸਤ ਦੇ ਨਕਸ਼ੇ ਤੋਂ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਅੱਜ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕਾ ਹੈ। ਇਸ ਮੌਕੇ ਮੇਜਰ ਸ਼ਿਵਚਰਨ ਸਿੰਘ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਕੇਸ਼ ਪਰਾਸ਼ਰ, ਕੁਲਵਿੰਦਰ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੁੱਲਰ, ਬਲਵੰਤ ਸਿੰਘ ਸ਼ਹਿਰੀ ਪ੍ਰਧਾਨ, ਹਰਭਾਲ ਸਿੰਘ, ਬਿੱਲਾ ਗਿੱਲ ਮਜੀਠਾ, ਬਿਕਰਮਜੀਤ ਸਿੰਘ ਗਿੱਲ, ਸੰਤ ਪ੍ਰਕਾਸ਼ ਸਿੰਘ, ਭਾਮਾ ਸ਼ਾਹ, ਅਮਨ ਸੇਠ, ਝਿਰਮਲ ਸਿੰਘ ਸੇਠ, ਉਂਕਾਰ ਸਿੰਘ, ਅਸ਼ਵਨੀ ਨਈਅਰ ਮਜੀਠਾ, ਨੰਬਰਦਾਰ ਤਰਲੋਕ ਸਿੰਘ, ਡਾ. ਚਰਨਜੀਤ ਸਿੰਘ, ਅਵਤਾਰ ਸਿੰਘ ਬੁੱਢਾਥੇਹ, ਰਾਮ ਅਵਤਾਰ, ਸੁਭਾਸ਼ ਚੰਦਰ, ਦੀਪ ਕੁਮਾਰ ਆਡ਼੍ਹਤੀ, ਪਿੰਕਾ ਮਜੀਠਾ, ਹਰਪਾਲ ਸਿੰਘ ਸਰਾਫ, ਜਗਮੇਰ ਸਿੰਘ ਆਡ਼੍ਹਤੀ, ਬਲਜਿੰਦਰ ਸਿੰਘ ਸੇਠ, ਸਰਪੰਚ ਹਰਿੰਦਰ ਸਿੰਘ ਵਡਾਲਾ, ਸਾਬਕਾ ਸਰਪੰਚ ਸਵਿੰਦਰ ਸਿੰਘ ਬੁੱਢਾਥੇਹ, ਡਾ. ਕੁਲਬੀਰ ਸਿੰਘ ਰੱਖ ਭੰਗਵਾਂ ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰ ਹਾਜ਼ਰ ਸਨ।

ਫੋਟੋ - http://v.duta.us/xlFydwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8Me8wAAA

📲 Get Amritsar News on Whatsapp 💬