[amritsar] - ਸ਼ਿਵ ਸੈਨਾ ਆਗੂ ਦੀ ਕਾਰ ’ਤੇ ਹਮਲਾ

  |   Amritsarnews

ਅੰਮ੍ਰਿਤਸਰ (ਵਾਲੀਆ)-ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਰਜਿੰਦਰ ਸ਼ਰਮਾ ਦੇ ਘਰ ਸ਼ਿਵ ਨਗਰ ਕਾਲੋਨੀ ਇਸਲਾਮਾਬਾਦ ਦੇ ਬਾਹਰ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਕੇ ਘਰ ਦੇ ਬਾਹਰ ਖਡ਼ੀ ਗੱਡੀ ਤੋਡ਼ ਦਿੱਤੀ। ਰਜਿੰਦਰ ਸ਼ਰਮਾ ਨੇ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਆਪਣੇ ਘਰ ਸੀ ਅਤੇ ਕੁਝ ਅਣਪਛਾਤੇ ਲੋਕਾਂ ਨੇ ਰਾਤ 9.30 ਵਜੇ ਉਨ੍ਹਾਂ ਦੇ ਘਰ ਹਮਲਾ ਕਰ ਕੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋਡ਼ ਦਿੱਤੇ ਅਤੇ 2 ਮੋਟਰਸਾਈਕਲਾਂ ’ਤੇ ਆਏ ਅਣਪਛਾਤੇ ਲੋਕ ਤੋਡ਼ਭੰਨ ਕਰ ਕੇ ਫਰਾਰ ਹੋ ਗਏ। ਉਨ੍ਹਾਂ ਪੁਲਸ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਇਨ੍ਹਾਂ ਅਣਪਛਾਤੇ ਲੋਕਾਂ ਨੂੰ ਫਡ਼ਿਆ ਜਾਵੇ।

ਫੋਟੋ - http://v.duta.us/40mgzwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/xZwaWwAA

📲 Get Amritsar News on Whatsapp 💬