[bhatinda-mansa] - ਨਸ਼ੇ ਦੀ ਲੋਰ 'ਚ ਪੁਲਸ ਨਾਲ ਖਹਿਬੜੇ ਨੌਜਵਾਨ, ਕੱਢੀਆਂ ਗਾਲ੍ਹਾਂ (ਵੀਡੀਓ)

  |   Bhatinda-Mansanews

ਬਠਿੰਡਾ (ਅਮਿਤ)— ਬਠਿੰਡਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਬੀਤੀ ਰਾਤ ਸ਼ਰਾਬ ਨਾਲ ਟੱਲੀ ਹੋਏ ਦੋ ਨੌਜਵਾਨ ਪੁਲਸ ਮੁਲਾਜ਼ਮਾਂ ਦੇ ਗਲ ਪੈ ਗਏ। ਨਸ਼ੇ ਦੀ ਲੋਰ 'ਚ ਨੌਜਵਾਨਾਂ ਨੇ ਨਾ ਸਿਰਫ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢੀਆਂ, ਸਗੋਂ ਧੱਕੀ-ਮੁੱਕੀ ਵੀ ਕੀਤੀ। ਕਰੀਬ 15 ਮਿੰਟ ਪੁਲਸ ਤੇ ਨੌਜਵਾਨਾਂ ਵਿਚਾਲੇ ਬਹਿਸ ਚੱਲਦੀ ਰਹੀ। ਇਸ ਦੌਰਾਨ ਕੁਝ ਰਾਹਗੀਰਾਂ ਨੇ ਉਨ੍ਹਾਂ ਦੀ ਵੀਡੀਓ ਵੀ ਬਣਾ ਲਈ। ਮਾਮਲਾ ਵਧਦਾ ਦੇਖ ਪੁਲਸ ਮੁਲਾਜ਼ਮ ਨੌਜਵਾਨਾਂ ਨੂੰ ਗੱਡੀ 'ਚ ਪਾ ਆਪਣੇ ਨਾਲ ਲੈ ਗਏ।

ਪੁਲਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਬੱਸ ਸਟੈਂਡ ਨੇੜੇ ਨਾਕਾ ਲਗਾਇਆ ਹੋਇਆ ਸੀ, ਇੰਨੇ ਨੂੰ 2 ਨੌਜਵਾਨ ਆਏ ਅਤੇ ਉਹ ਗਾਲ੍ਹਾਂ ਕੱਢਦੇ ਹੋਏ ਇਕ ਵਿਧਾਇਕ ਦਾ ਨਾਂ ਲੈ ਉਨ੍ਹਾਂ 'ਤੇ ਰੋਹਬ ਪਾ ਰਹੇ ਸਨ। ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਉਥੋਂ ਭੇਜਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਉਹ ਗਾਲ੍ਹਾਂ ਕੱਢਦੇ ਰਹੇ। ਜਿਸ ਤੋਂ ਬਾਅਦ ਮੁਲਾਜ਼ਮ ਨੌਜਵਾਨਾਂ ਨੂੰ ਗੱਡੀ 'ਚ ਪਾ ਕੇ ਆਪਣੇ ਨਾਲ ਥਾਣੇ ਲੈ ਗਏ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਿਨਾਂ ਸ਼ੱਕ ਪੁਲਸ ਲੋਕਾਂ ਦੀ ਸਹਾਇਤਾ ਲਈ ਹੈ ਪਰ ਜਨਤਾ ਦੀਆਂ ਨਜ਼ਰਾਂ 'ਚ ਪੁਲਸ ਦਾ ਕੀ ਅਕਸ ਹੈ। ਇਸ ਦਾ ਅੰਦਾਜ਼ਾ ਇਸ ਘਟਨਾ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਫੋਟੋ - http://v.duta.us/U601LgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9640OAAA

📲 Get Bhatinda-Mansa News on Whatsapp 💬