[bhatinda-mansa] - ਭਾਜਪਾ ਮੰਡਲ ਬਾਲਿਆਂਵਾਲੀ ਦੀ ਮੀਟਿੰਗ ਹੋਈ

  |   Bhatinda-Mansanews

ਬਠਿੰਡਾ (ਸ਼ੇਖਰ)-ਭਾਰਤੀ ਜਨਤਾ ਪਾਰਟੀ ਮੰਡਲ ਬਾਲਿਆਂਵਾਲੀ ਦੀ ਇਕ ਮੀਟਿੰਗ ਸਥਾਨਕ ਧਰਮਸ਼ਾਲਾ ਵਿਖੇ ਹੋਈ। ਮੰਡਲ ਪ੍ਰਧਾਨ ਸੁਖਮੰਦਰ ਸਿੰਘ ਬੂਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੋਈ ਇਸ ਮੀਟਿੰਗ ਵਿਚ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ ਤੇ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਬਿੰਦਰ ਸਿੰਘ ਭਗਤਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸਮੂਹ ਭਾਜਪਾ ਵਰਕਰਾਂ ਨੇ ਯਕੀਨ ਦਿਵਾਇਆ ਕਿ ਉਹ ਬੂਥ-ਬੂਥ ’ਤੇ ਜਾ ਕੇ ਪੂਰੀ ਮਿਹਨਤ ਕਰਨਗੇ ਅਤੇ ਕੇਂਦਰ ਵਿਚ ਦੁਬਾਰਾ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਗੇ। ਇਸ ਮੌਕੇ ਸੁਖਮੰਦਰ ਬੂਸਰ ਮੰਡਲ ਪ੍ਰਧਾਨ, ਜ਼ਿਲਾ ਮੀਤ ਪ੍ਰਧਾਨ ਮੇਜਰ ਰੰਧਾਵਾ, ਜਨਰਲ ਸਕੱਤਰ ਮਨਜੀਤ ਢੱਡੇ, ਰੇਸ਼ਮ ਝੰਡੂਕੇ, ਬੀਰਬਲ ਬਾਲਿਆਂਵਾਲੀ ਕੱਪਡ਼ੇ ਵਾਲੇ, ਪੀਨਾ ਬੀ. ਸੀ. ਸੈੱਲ ਪ੍ਰਧਾਨ, ਸੱਤਪਾਲ ਭੂੰਦਡ਼ ਸਾਬਕਾ ਚੇਅਰਮੈਨ, ਮਹਿੰਦਰ ਢੱਡੇ, ਕਰਮਪਾਲ ਕੋਟਡ਼ਾ ਕੌਡ਼ਾ, ਮਲਕੀਤ ਭੂੰਦਡ਼ ਅਤੇ ਗਿੰਦਰ ਰਾਮ ਢੱਡੇ ਆਦਿ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ। -----

ਫੋਟੋ - http://v.duta.us/J4ag4QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/c_XZPAAA

📲 Get Bhatinda-Mansa News on Whatsapp 💬