[chandigarh] - ਅੱਜ ਹੋਵੇਗਾ ਪੰਜਾਬ ਪੁਲਸ 'ਚ ਵੱਡਾ ਫੇਰਬਦਲ

  |   Chandigarhnews

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦੇ ਡੀ. ਜੀ. ਪੀ. ਅਹੁਦੇ 'ਤੇ ਬਦਲਾਅ ਹੋਣ ਦੇ ਨਾਲ ਹੀ ਸ਼ੁੱਕਰਵਾਰ ਨੂੰ ਪੰਜਾਬ ਪੁਲਸ ਦੇ ਕਈ ਵੱਡੇ ਅਧਿਕਾਰੀਆਂ ਦੇ ਕੰਮਕਾਜ 'ਚ ਫੇਰਬਦਲ ਹੋਣਾ ਤੈਅ ਹੈ। ਹਾਲਾਂਕਿ ਕਈ ਪੁਲਸ ਅਧਿਕਾਰੀ ਵੀਰਵਾਰ ਨੂੰ ਵੀ ਦੇਰ ਸ਼ਾਮ ਤੱਕ ਆਪਣੇ ਦਫਤਰਾਂ 'ਚ ਬੈਠਕ ਟ੍ਰਾਂਸਫਰ-ਪੋਸਟਿੰਗ ਦਾ ਇੰਤਜ਼ਾਰ ਕਰਦੇ ਰਹੇ, ਪਰ ਪਤਾ ਲੱਗਾ ਹੈ ਕਿ ਇਹ ਫੇਰਬਦਲ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।

ਡੀ. ਜੀ. ਪੀ. ਦਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਡੀ. ਜੀ. ਪੀ. ਦਿਨਕਰ ਗੁਪਤਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਹੀ ਉਨ੍ਹਾਂ ਵਲੋਂ ਪੁਲਸ 'ਚ ਫੇਰਬਦਲ 'ਤੇ ਵੀ ਚਰਚਾ ਕੀਤੀ ਗਈ ਅਤੇ ਨਵੀਂ ਟੀਮ 'ਚ ਹੋਣ ਵਾਲੇ ਸੰਭਾਵੀ ਫੇਰਬਦਲ ਤੇ ਨਵੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਵਾਲੇ ਅਧਿਕਾਰੀਆਂ 'ਤੇ ਵਿਚਾਰ ਕੀਤਾ ਗਿਆ। ਹਾਲਾਂਕਿ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਮੁੱਖ ਮੰਤਰੀ ਨਾਲ ਰਸਮੀ ਮੁਲਾਕਾਤ ਤੋਂ ਬਾਅਦ ਡੀ. ਜੀ. ਪੀ. ਦਿਨਕਰ ਗੁਪਤ ਮੁਤਾਬਿਕ ਨਵੀਂ ਟੀਮ ਦੇ ਆਰਡਰ ਜਾਰੀ ਹੋ ਜਾਣਗੇ, ਪਰ ਇਸ ਨੂੰ ਸ਼ੁੱਕਰਵਾਰ ਤੱਕ ਟਾਲ ਦਿੱਤਾ ਗਿਆ ਹੈ।

ਫੋਟੋ - http://v.duta.us/L61UzgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Jx1-MwAA

📲 Get Chandigarh News on Whatsapp 💬