[chandigarh] - 'ਆਪ' ਦੀਆਂ ਬਾਕੀ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ 'ਤੇ ਚਰਚਾ ਅਗਲੇ ਹਫ਼ਤੇ'

  |   Chandigarhnews

ਚੰਡੀਗੜ੍ਹ (ਰਮਨਜੀਤ) : ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਅਗਲੇ ਹਫ਼ਤੇ ਪੰਜਾਬ ਦੀਆਂ ਬਾਕੀ ਬਚੀਆਂ 8 ਸੀਟਾਂ 'ਤੇ ਉਮੀਦਵਾਰਾਂ ਦੇ ਐਲਾਨ ਲਈ ਚਰਚਾ ਕਰੇਗੀ। ਇਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਸੂਚੀਆਂ ਬਣਾ ਕੇ ਪਾਰਟੀ ਦੀ ਰਾਜਨੀਤਕ ਮਾਮਲਿਆਂ ਸਬੰਧੀ ਕਮੇਟੀ ਤੋਂ ਮਨਜ਼ੂਰੀ ਲੈ ਕੇ ਛੇਤੀ ਹੀ ਉਨ੍ਹਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਇਹ ਗੱਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਹੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਲੋਕਾਂ 'ਚ ਪੁੱਜਣ ਦਾ ਪੂਰਾ ਸਮਾਂ ਦੇਣ ਦੇ ਮਕਸਦ ਨਾਲ ਹੀ ਇਹ ਕੰਮ ਜਲਦੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮਾਨ ਨੇ ਸਪੱਸ਼ਟ ਕਰ ਦਿੱਤਾ ਕਿ 'ਆਪ' ਦੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਦੁਬਾਰਾ ਟਿਕਟ ਨਹੀਂ ਮਿਲੇਗੀ।

ਫੋਟੋ - http://v.duta.us/gqSmIQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HOi3cAAA

📲 Get Chandigarh News on Whatsapp 💬