[chandigarh] - ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨ ਕਰਜ਼ਾ ਰਾਹਤ ਸਕੀਮ ਲਈ ਫੰਡਾਂ ’ਚ ਵਾਧਾ

  |   Chandigarhnews

ਚੰਡੀਗਡ਼੍ਹ, (ਅਸ਼ਵਨੀ)– ਪੰਜਾਬ ਸਰਕਾਰ ਦੀ ਕਿਸਾਨ ਕਰਜ਼ਾ ਰਾਹਤ ਸਕੀਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਸਤੇ ਫੰਡਾਂ ਦੀ ਵੰਡ ’ਚ 5500 ਕਰੋੋਡ਼ ਰੁਪਏ ਤੱਕ ਵਾਧਾ ਕਰ ਦਿੱਤਾ। ਉਨ੍ਹਾਂ ਇਸ ਫੈਸਲੇ ਦਾ ਐਲਾਨ ਵੀਰਵਾਰ ਦੁਪਹਿਰ ਸੂਬਾਈ ਦਿਹਾਤੀ ਵਿਕਾਸ ਬੋਰਡ ਦੀ 45ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ। ਉਨ੍ਹਾਂ ਸੂਬੇ ਭਰ ’ਚ ਸੰਪਰਕ ਸਡ਼ਕਾਂ ਦੀ ਮੁਰੰਮਤ ਵਾਸਤੇ ਚੱਲ ਰਹੇ ਪ੍ਰੋਜੈਕਟਾਂ ’ਚ ਤੇਜ਼ੀ ਲਿਆਉਣ ਲਈ ਵੀ ਮੰਡੀ ਬੋਰਡ ਦੇ ਸਕੱਤਰ ਨੂੰ ਹਦਾਇਤ ਜਾਰੀ ਕੀਤੀ ਤਾਂ ਜੋ ਇਨ੍ਹਾਂ ਨੂੰ ਸਮਾਂ ਹੱਦ ’ਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਿਸਾਨ ਖੇਤੀ ਕਰਜ਼ਾ ਫੰਡਾਂ ’ਚ ਵਾਧਾ ਕੀਤੇ ਜਾਣ ਨਾਲ ਇਸ ਸਕੀਮ ਦਾ ਹੋਰ ਪ੍ਰਸਾਰ ਕਰਨ ਵਿਚ ਮਦਦ ਮਿਲੇਗੀ ਅਤੇ ਇਸ ਨਾਲ ਕਰਜ਼ੇ ’ਚ ਦੱਬੇ ਹੋਰ ਕਿਸਾਨਾਂ ਨੂੰ ਇਸ ਸਕੀਮ ਦੇ ਹੇਠ ਲਿਆਂਦਾ ਜਾ ਸਕੇਗਾ।...

ਫੋਟੋ - http://v.duta.us/iif7sAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/OUuSHQAA

📲 Get Chandigarh News on Whatsapp 💬