[chandigarh] - ਮੋਬਾਇਲ ਦੀ ਰੌਸ਼ਨੀ ’ਚ ਪੂਰਾ ਹੋਇਆ ਪੇਂਟਿੰਗ ਮੁਕਾਬਲਾ

  |   Chandigarhnews

ਚੰਡੀਗੜ੍ਹ (ਸੁਸ਼ੀਲ)-ਸਕੂਲੀ ਵਿਦਿਆਰਥੀਆਂ ਨੇ ਵੀਰਵਾਰ ਨੂੰ ਸੈਕਟਰ-26 ਸਥਿਤ ਮਲਟੀਪਰਪਜ਼ ਹਾਲ ’ਚ ਮੋਬਾਇਲ ਦੀ ਰੌਸ਼ਨੀ ’ਚ ਪੇਂਟਿੰਗ ਮੁਕਾਬਲਾ ਪੂਰਾ ਕੀਤਾ। ਪਾਵਰ ਬੈਕਅਪ ਨਾ ਹੋਣ ਕਾਰਨ ਐੱਨ. ਸੀ. ਸੀ. ਕੈਡੇਟਸ ਨੇ ਆਪਣੇ ਮੋਬਾਇਲ ਕੱਢ ਕੇ ਪੇਂਟਿੰਗ ਕਰ ਰਹੇ ਵਿਦਿਆਰਥੀਆਂ ਨੂੰ ਰੌਸ਼ਨੀ ਦਿਖਾਈ। ਇਸ ਨਾਲ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚੰਡੀਗਡ਼੍ਹ ਟਰੈਫਿਕ ਪੁਲਸ ਨੇ ਵੀਰਵਾਰ ਨੂੰ 30ਵੇਂ ਰਾਸ਼ਟਰੀ ਸਡ਼ਕ ਸੁਰੱਖਿਆ ਹਫ਼ਤੇ ’ਤੇ ਪੇਂਟਿੰਗ ਮੁਕਾਬਲਾ ਕਰਵਾਇਆ ਸੀ। ਪ੍ਰਾਈਵੇਟ ਅਤੇ ਸਰਕਾਰੀ ਸਕੂਲ ਦੇ 200 ਵਿਦਿਆਰਥੀਆਂ ਨੇ ਇਸ ’ਚ ਹਿੱਸਾ ਲਿਆ। ਜੂਨੀਅਰ ਵਿੰਗ 6ਵੀਂ ਤੋਂ 8ਵੀਆਂ ਕਲਾਸ ਤੇ ਸੀਨੀਅਰ ਵਿੰਗ ’ਚ 9ਵੀਂ ਤੋਂ 12ਵੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਇਸ ’ਚ ਭਾਗ ਲਿਆ। ਮੁਕਾਬਲੇ ਦੌਰਾਨ ਅਚਾਨਕ ਲਾਈਟ ਚਲੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਮਲਟੀਪਰਪਜ਼ ਹਾਲ ’ਚ ਇਨਵਰਟਰ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ। ਇਹ ਵਿਦਿਆਰਥੀ ਹੋਏ ਸਨਮਾਨਤ ਜੂਨੀਅਰ ਵਿੰਗ ’ਚ ਜੀ. ਐੱਮ. ਐੱਸ. ਐੱਚ. ਦੇ ਸਮਕਸ਼, ਸੈਕਟਰ-32 ਸਥਿਤ ਸੇਂਟ ਐਨੀ ਕਾਨਵੈਂਟ ਸਕੂਲ ਦੇ ਓਸੀਨ ਤੇ ਜੀ. ਐੱਮ. ਐੱਚ. ਐੱਸ. ਸੈਕਟਰ-26 ਦੇ ਨੁਜਾਹਤ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਸੀਨੀਅਰ ਵਿੰਗ ’ਚ ਸੈਕਟਰ-40 ਸਥਿਤ ਜੀ. ਐੱਮ. ਐੱਸ. ਐੱਸ. ਐੱਸ. ਦੇ ਕਸਤ ਜੈਨ, ਜੀ. ਐੱਮ. ਐੱਸ. ਐੱਸ. ਐੱਸ. ਸੈਕਟਰ-28 ਦੇ ਅੰਸ਼ੂ ਕੁਮਾਰ, ਸੈਕਟਰ-26 ਜੀ. ਐੱਮ. ਐੱਚ. ਐੱਸ. ਦੀ ਸ਼ਿਫਾ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਪੁਲਸ ਵੈੱਲਫੇਅਰ ਐਸੋਸੀਏਸ਼ਨ ਦੀ ਮੈਂਬਰ ਤੇ ਐੱਸ. ਐੱਸ. ਪੀ. ਟ੍ਰੈਫਿਕ ਸ਼ਸ਼ਾਂਕ ਆਨੰਦ ਦੀ ਪਤਨੀ ਵਸੁੰਧਰਾ ਆਨੰਦ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bxzCTQAA

📲 Get Chandigarh News on Whatsapp 💬