[chandigarh] - ਸੀ. ਜੀ. ਸੀ. ਲਾਂਡਰਾਂ ’ਚ 3 ਦਿਨਾ ਬੁੱਕ ਫੇਅਰ ਸ਼ੁਰੂ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਚੰਡੀਗਡ਼੍ਹ ਗਰੁੱਪ ਆਫ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਨੇ ‘ਦਿ ਗ੍ਰੇਟ ਇੰਡੀਅਨ ਬੁੱਕ ਟੂਰ’ ਦੇ ਸਹਿਯੋਗ ਨਾਲ ਅੱਜ ਤੋਂ ਕਾਲਜ ਕੈਂਪਸ ਵਿਚ 3 ਦਿਨਾ ਬੁੱਕ ਫੇਅਰ (ਪੁਸਤਕ ਮੇਲਾ) ਸ਼ੁਰੂ ਕੀਤਾ ਹੈ। ਬੁੱਕ ਫੇਅਰ ਦੌਰਾਨ ਕਿਤਾਬਾਂ ’ਤੇ ਚਰਚਾ ਕਰਨ ਲਈ ਮੰਨੇ-ਪ੍ਰਮੰਨੇ ਲੇਖਕ ਗੀਤਿਕਾ ਸਹਿਗਲ, ਸਵੀ ਸ਼ਰਮਾ, ਸ਼ਵੇਤਾ ਸਮੋਤਾ, ਬੱਬੂ ਤੀਰ, ਜੁਪਿੰਦਰਜੀਤ ਸਿੰਘ, ਦੇਵਿਕਾ, ਕਪਿਲ ਰਾਜ, ਸਤੁਤੀ ਚਾਂਗਲੀ, ਵਿਪਿਨ ਚੋਪਾਲ, ਨੀਰਜ ਬਾਲੀ, ਸੁਜਾਤਾ ਚਟਰਜੀ, ਰਵਦੀਪ ਸਿੰਘ, ਰਸ਼ਮੀ ਤ੍ਰਿਵੇਦੀ, ਆਰਤੀ ਗੁਪਤਾ, ਚੰਦਰ ਸ਼ੇਖਰ ਵਰਮਾ, ਨੀਤਾ ਬਾਜੋਰੀਆ, ਸਵਰਣਿਲ ਕੌਸ਼ਿਕ, ਪੂਜਾ ਉਪਾਧਿਆਏ, ਐਸਟਰੋਲੋਜ਼ਰ ਅਨੂ ਕੇ ਸੂਦ ਦੇ ਨਾਲ ਹੋਰ ਵੀ ਕਈ ਉਭਰਦੇ ਲੇਖਕ ਪਹੁੰਚਣਗੇ। ਇਸ ਮੌਕੇ ਰਸ਼ਮੀ ਤ੍ਰਿਵੇਦੀ ਅਤੇ ਦੇਵਿਕਾ ਸਮੇਤ ਕਈ ਲੇਖਕਾਂ ਵਲੋਂ ਪੁਸਤਕਾਂ ਰਿਲੀਜ਼ ਕੀਤੀਆਂ ਜਾਣਗੀਆਂ। ਇਸ ਦੌਰਾਨ ਸ਼ਵੇਤਾ ਸਮੋਤਾ, ਗੀਤਿਕਾ ਸਹਿਗਲ ਅਤੇ ਬਾਵਨ ਮਿਸ਼ਰਾ ਵਲੋਂ ਵਿਸ਼ੇਸ਼ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇਗੀ। ਦਿ ਗ੍ਰੇਟ ਇੰਡੀਅਨ ਬੁੱਕ ਟੂਰ ਦੀ ਸ਼ੁਰੂਆਤ ਕਰਨ ਵਾਲੇ ਪ੍ਰਸ਼ਾਤ ਗੁਪਤਾ ਦਾ ਕਹਿਣਾ ਹੈ ਕਿ ਪੁਸਤਕ ਮੇਲੇ ਦਾ ਉਦੇਸ਼ ਉਭਰਦੇ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਟੂਰ ਦੌਰਾਨ ਸਟੂਡੈਂਟਸ ਨੂੰ ਭਾਰਤ ਦੇ ਪ੍ਰਸਿੱਧ ਲੇਖਕਾਂ ਨਾਲ ਮਿਲਣ ਦਾ ਮੌਕਾ ਮਿਲ ਸਕਦਾ ਹੈ ਅਤੇ ਉਹ ਲਿਖਣ ਅਤੇ ਭਾਰਤ ਵਿਚ ਪ੍ਰਕਾਸ਼ਕ ਬਾਰੇ ਆਪਣਾ ਮਨ ਬਣਾ ਸਕਦੇ ਹਨ।

ਫੋਟੋ - http://v.duta.us/GZnaIgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/eNx7PgAA

📲 Get Chandigarh News on Whatsapp 💬