[faridkot-muktsar] - ਆਲ ਇੰਡੀਆ ਹਿੰਦੂ ਵੈੱਲਫੇਅਰ ਕਮੇਟੀ ਵੱਲੋਂ ਐੱਸ. ਪੀ. ਡੀ. ਦਾ ਸਨਮਾਨ

  |   Faridkot-Muktsarnews

ਫਰੀਦਕੋਟ (ਜ.ਬ.)–ਆਲ ਇੰਡੀਆ ਹਿੰਦੂ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਵੱਲੋਂ ਐੱਸ. ਪੀ. ਡੀ. ਸੇਵਾ ਸਿੰਘ ਮੱਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਬੀਤੇ ਦਿਨੀਂ ਵੈੱਲਫੇਅਰ ਕਮੇਟੀ ਵੱਲੋਂ ਵੱਖ-ਵੱਖ ਕੀਤੇ ਸਮਾਗਮਾਂ ਅਤੇ ਸ਼ੋਸ਼ਲ ਕੰਮਾਂ ’ਚ ਵੱਡੇ ਪੱਧਰ ’ਤੇ ਯੋਗਦਾਨ ਦਿੱਤਾ। ਜ਼ਿਕਰਯੋਗ ਹੈ ਕਿ ਆਲ ਇੰਡੀਆ ਹਿੰਦੂ ਵੈੱਲਫੇਅਰ ਕਮੇਟੀ ਵੱਲੋਂ ਸ਼ਹਿਰ ਵਿਚ ਅਨੇਕਾਂ ਸਮਾਗਮ ਕਰਵਾਏ ਗਏ ਹਨ ਅਤੇ ਨਸ਼ਾ ਵਿਰੋਧੀ, ਦਾਜ ਪ੍ਰਥਾ ਵਿਰੋਧੀ, ਰੁੱਖ ਲਾਓ ਸੁੱਖ ਪਾਓ, ਭਰੂਣ ਹੱਤਿਆ ਅਤੇ ਲੋਡ਼ਵੰਦ ਸਕੂਲੀ ਵਿਦਿਆਰਥੀ ਵਿਦਿਆਰਥਣਾਂ ਨੂੰ ਮਦਦ ਦੇ ਨਾਲ-ਨਾਲ ਸੱਭਿਆਚਾਰ ਸਮਾਗਮ ਵੀ ਕਰਵਾਏ ਹਨ। ਬੀਤੇ ਦਿਨੀਂ ਜਦ ਸ਼ਹਿਰ ਵਿਚ ਡੇਂਗੂ ਵਾਇਰਲ ਬੁਖਾਰ ਵੱਡੇ ਪੱਧਰ ’ਤੇ ਫੈਲ ਗਿਆ ਸੀ ਤਾਂ ਸੰਸਥਾ ਵੱਲੋਂ ਡਾਕਟਰਾਂ ਦੀ ਮਦਦ ਨਾਲ ਅਤੇ ਐੱਸ. ਪੀ. ਡੀ. ਫ਼ਰੀਦਕੋਟ ਸਹਿਯੋਗ ਨਾਲ ਘਰ-ਘਰ ਕਈ ਮੁਹੱਲਿਆਂ ’ਚ ਦਵਾਈਆਂ ਮੁਫਤ ਵੰਡੀਆਂ ਅਤੇ ਚੈੱਕਅਪ ਵੀ ਕਰਵਾਇਆ ਸੀ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/xSwyrAAA

📲 Get Faridkot-Muktsar News on Whatsapp 💬