[faridkot-muktsar] - ਨਰਸਿੰਗ ਇਕ ਪਵਿੱਤਰ ਕਿੱਤਾ : ਐੱਮ. ਡੀ. ਮੱਲ੍ਹਣ

  |   Faridkot-Muktsarnews

ਫਰੀਦਕੋਟ (ਕੁਲਭੂਸ਼ਨ)-ਮਾਤਾ ਸਾਹਿਬ ਕੌਰ ਨਰਸਿੰਗ ਇੰਸਟੀਚਿਊਟ ਵਿਖੇ ਲੈਂਪ ਲਾਈਟਿੰਗ ਸਮਾਗਮ ਕਰਵਾਇਆ ਕੀਤਾ ਗਿਆ। ਇਸ ਸਮਾਗਮ ਦੌਰਾਨ ਜੀ. ਐੱਨ. ਐੱਮ. ਦੀਆਂ ਪਹਿਲੇ ਵਰ੍ਹੇ ਦੀਆਂ ਵਿਦਿਆਰਥਣਾਂ ਨੇ ਫਲੋਰੈਂਸ ਨਾਈਟੇਂਗਲ ਦੇ ਆਦਰਸ਼ਾਂ ’ਤੇ ਚੱਲਣ ਲਈ ਮੋਮਬੱਤੀਆਂ ਜਗਾ ਕੇ ਆਪਣੇ ਪੇਸ਼ੇ ਪ੍ਰਤੀ ਵਫਾਦਾਰ ਰਹਿਣ ਦਾ ਪ੍ਰਣ ਲਿਆ। ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਇੰਸਟੀਚਿਊਟ ਦੀ ਐੱਮ. ਡੀ. ਗੁਰਦਿਆਲ ਕੌਰ ਮੱਲ੍ਹਣ ਨੇ ਕਿਹਾ ਕਿ ਨਰਸਿੰਗ ਇਕ ਪਵਿੱਤਰ ਕਿੱਤਾ ਹੈ ਅਤੇ ਇਕ ਨਰਸ ਨੂੰ ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਅਤੇ ਦੁਖੀ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਵਿਦਿਆਰਥਣਾਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਦੌਰਾਨ ਡਾ. ਬਲਤੇਜ ਸਿੰਘ, ਬੀਬੀ ਪਰਮਜੋਤ ਕੌਰ, ਪ੍ਰਬੰਧਕ ਬਲਵਿੰਦਰ ਸਿੰਘ ਬਰਾਡ਼, ਪ੍ਰਿੰ. ਮਨਜਿੰਦਰ ਕੌਰ, ਅਜੇ ਕੁਮਾਰ, ਜਸਪਾਲ ਕੌਰ ਆਦਿ ਮੌਜੂਦ ਸਨ।

ਫੋਟੋ - http://v.duta.us/_ncivAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LE-XmQAA

📲 Get Faridkot-Muktsar News on Whatsapp 💬