[faridkot-muktsar] - ਮਨ ਦੀ ਸੰਤੁਸ਼ਟੀ ਹੀ ਖੁਸ਼ੀ ਦਾ ਅਸਲ ਆਧਾਰ : ਭਗਤ ਸ਼ੰਮੀ ਚਾਵਲਾ

  |   Faridkot-Muktsarnews

ਫਰੀਦਕੋਟ (ਪਵਨ, ਖੁਰਾਣਾ)-ਗਾਂਧੀ ਨਗਰ ਸਥਿਤ ਆਪਸੀ ਭਾਈਚਾਰੇ ਅਤੇ ਮਾਨਵਤਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸੰਤ ਮੰਦਰ, ਡੇਰਾ ਸੰਤ ਬਾਬਾ ਬੱਗੂ ਭਗਤ ਸਾਂਝਾ ਦਰਬਾਰ ਵਿਖੇ ਡੇਰੇ ਦੇ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਦੀ ਅਗਵਾਈ ਹੇਠ ਸਤਿਸੰਗ ਕਰਵਾਇਆ ਗਿਆ। ਸਤਿੰਸਗ ਦੀ ਸ਼ੁਰੂਆਤ ਡੇਰੇ ਦੀ ਪ੍ਰਚਲਿਤ ਮਰਿਆਦਾ ਅਨੁਸਾਰ ਅਰਦਾਸ ਉਪਰੰਤ ਡੇਰਾ ਸੰਸਥਾਪਕ ਬ੍ਰਹਮਲੀਨ ਸੰਤ ਬਾਬਾ ਬੱਗੂ ਭਗਤ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਕਰ ਕੇ ਕੀਤੀ ਗਈ। ਇਸ ਸਮੇਂ ਭਗਤ ਸ਼ੰਮੀ ਚਾਵਲਾ ਨੇ ਫਰਮਾਇਆ ਕਿ ਹਰ ਮਨੁੱਖ ਨੂੰ ਆਪਣੀ ਕਿਸਮਤ ਤੋਂ ਜ਼ਿਆਦਾ ਅਤੇ ਸਮੇਂ ਤੋਂ ਪਹਿਲਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸਾਡੇ ਕੋਲ ਜੋ ਕੁਝ ਵੀ ਹੈ, ਉਸ ਨਾਲ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ। ਕਦੇ ਵੀ ਆਪਣੀ ਕਿਸਮਤ ਜਾਂ ਪ੍ਰਮਾਤਮਾ ਨੂੰ ਕੋਸਣਾ ਨਹੀਂ ਚਾਹੀਦਾ, ਜੋ ਵਿਅਕਤੀ ਆਪਣੇ ਜੀਵਨ ਵਿਚ ਸੰਤੁਸ਼ਟ ਰਹਿੰਦੇ ਹਨ, ਉਹੀ ਖੁਸ਼ ਰਹਿੰਦੇ ਹਨ। ਮਨ ਦੀ ਸੰਤੁਸ਼ਟੀ ਹੀ ਖੁਸ਼ੀ ਦਾ ਅਸਲ ਆਧਾਰ ਹੁੰਦੀ ਹੈ। ਸਤਿਸੰਗ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਸਾਰਿਆਂ ਨੂੰ ਬਸੰਤ ਦੀ ਵਧਾਈ ਦਿੱਤੀ। ਸੰਗਤ ’ਚ ਅਤੁੱਟ ਲੰਗਰ ਵਰਤਾਇਆ ਗਿਆ।

ਫੋਟੋ - http://v.duta.us/OqSytgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wkH2tQAA

📲 Get Faridkot-Muktsar News on Whatsapp 💬