[faridkot-muktsar] - ਮਲੋਟ ਵਿਖੇ ਮੀਂਹ ਦੌਰਾਨ ਇਕੋ ਥਾਂ 2 ਵਾਰ ਡਿੱਗੀ ਆਸਮਾਨੀ ਬਿਜਲੀ

  |   Faridkot-Muktsarnews

ਮਲੋਟ (ਜੁਨੇਜਾ) - ਬੀਤੇ ਦਿਨ ਮੀਂਹ ਦੌਰਾਨ ਮਲੋਟ ਵਿਖੇ ਇਕੋ ਥਾਂ 'ਤੇ 2 ਵਾਰ ਆਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਘਰ ਦਾ ਬਨੇਰਾ ਢਹਿ ਗਿਆ। ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਬਿਜਲੀ ਇੰਨੀ ਖਤਰਨਾਕ ਤਰੀਕੇ ਨਾਲ ਡਿੱਗੀ ਕਿ ਮਕਾਨ ਦਾ ਭਾਰੀ ਨੁਕਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮੀਂਹ ਦੇ ਨਾਲ ਸ਼ਾਮ ਨੂੰ 4:45 ਵਜੇ ਆਸਮਾਨੀ ਬਿਜਲੀ ਡਿੱਗਣ ਨਾਲ ਵਾਰਡ ਨੰਬਰ-18 ਦੇ ਵਸਨੀਕ ਵਿਨੋਦ ਕੁਮਾਰ ਪੁੱਤਰ ਸੋਹਨ ਨਾਲ ਦੇ ਘਰ ਦਾ ਬਨੇਰਾ ਡਿੱਗ ਗਿਆ ਅਤੇ ਪਾਣੀ ਦੀ ਟੈਂਕੀ ਦਾ ਨੁਕਸਾਨ ਹੋਇਆ ਹੈ। ਬਿਜਲੀ ਦੀ ਕੜਕ ਅਤੇ ਬਨੇਰਾ ਡਿੱਗਣ ਨਾਲ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਦਹਿਲ ਗਏ।...

ਫੋਟੋ - http://v.duta.us/7C1YwgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/csvQhwAA

📲 Get Faridkot-Muktsar News on Whatsapp 💬