[faridkot-muktsar] - ਵਿਦਿਆਰਥੀਆਂ ਨੂੰ ਅੱਜ ਖਵਾਈਆਂ ਜਾਣਗੀਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ : ਜ਼ਿਲਾ ਸਿੱਖਿਆ ਅਫਸਰ

  |   Faridkot-Muktsarnews

ਫਰੀਦਕੋਟ (ਪਵਨ, ਖੁਰਾਣਾ, ਸੁਖਪਾਲ)- (ਅੱਜ) 8 ਫਰਵਰੀ ਤੋਂ ਰਾਸ਼ਟਰ ਪੱਧਰ ’ਤੇ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੱਟ ਦੇ ਕੀਡ਼ਿਆਂ ਤੋਂ ਬਚਾਉਣ ਲਈ ਪੂਰਾ ਹਫਤਾ ਨੈਸ਼ਨਲ ਡੀ-ਵਾਰਮਿੰਗ ਡੇਅ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ (ਐ. ਸਿ.), ਪੰਜਾਬ ਅਤੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਦੇ ਨਿਰਦੇਸ਼ਾਂ ਤਹਿਤ ‘ਪੇਟ ਦੇ ਕੀਡ਼ਿਆਂ ਤੋਂ ਛੁਟਕਾਰਾ, ਬੱਚਿਆਂ ਦਾ ਭਵਿੱਖ ਨਿਆਰਾ’ ਦੇ ਨਾਅਰੇ ਹੇਠ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪਡ਼੍ਹਦੇ ਵਿਦਿਆਰਥੀਆਂ ਨੂੰ ਪੇਟ ਦੇ ਕੀਡ਼ਿਆਂ ਤੋਂ ਬਚਾਉਣ ਲਈ ਇਹ ਗੋਲੀਆਂ ਖਵਾਈਆਂ ਜਾਣਗੀਆਂ। ਇਸ ਤਹਿਤ ਰਾਹੁਲ ਬਖਸ਼ੀ ਜ਼ਿਲਾ ਲੇਖਾਕਾਰ, ਅਮਨਦੀਪ ਕੌਰ ਡਾਟਾ ਐਂਟਰੀ ਆਪ੍ਰੇਟਰ ਮਿਡ ਡੇਅ ਮੀਲ, ਬੀ. ਪੀ .ਈ. ਓਜ਼., ਏ. ਬੀ. ਐੱਮ., ਲੇਖਾਕਾਰ ਐੱਸ. ਐੱਸ. ਏ. ਅਤੇ ਸਮੂਹ ਸਕੂਲ ਮੁਖੀ ਆਪਣਾ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ। ਇਸ ਸਬੰਧੀ ਉਪ ਜ਼ਿਲਾ ਸਿੱਖਿਆ ਅਫਸਰ ਮਨਛਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੂਹ ਸਕੂਲਾਂ ’ਚ 14 ਫਰਵਰੀ, 2019 ਤੱਕ ਐਲਬੈਂਡਾਜ਼ੋਲ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ ਅਤੇ ਜਿਵੇਂ-ਜਿਵੇਂ ਸਕੂਲਾਂ ਨੂੰ ਗੋਲੀਆਂ ਪ੍ਰਾਪਤ ਹੁੰਦੀਆਂ ਜਾਣਗੀਆਂ, ਉਹ ਵਿਦਿਆਰਥੀਆਂ ਨੂੰ ਇਹ ਗੋਲੀਆਂ ਖਵਾਉਣਗੇ। ਜ਼ਿਲਾ ਪੱਧਰ ’ਤੇ ਸਮਾਗਮ ਪ੍ਰਿੰ. ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਅੱਜ 8 ਫਰਵਰੀ ਨੂੰ ਸਰਕਾਰੀ ਸੀ. ਸੈ. ਸਕੂਲ ਝਬੇਲਵਾਲੀ ਵਿਖੇ ਮਨਾਇਆ ਜਾ ਰਿਹਾ ਹੈ। ਰਾਹੁਲ ਬਖਸ਼ੀ, ਜ਼ਿਲਾ ਲੇਖਾਕਾਰ ਅਤੇ ਅਮਨਦੀਪ ਕੌਰ ਮਿਡ ਡੇਅ ਮੀਲ ਨੇ ਮੁਕੰਮਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਨੂੰ ਐਲਬੈਂਡੈਜ਼ੋਲ ਦੀਆਂ ਗੋਲੀਆਂ ਦੇਣ ਸਬੰਧੀ ਗਾਈਡਲਾਈਨਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਕਲਾਸ ਇੰਚਾਰਜਾਂ ਵੱਲੋਂ ਹੀ ਬੱਚਿਆਂ ਨੂੰ ਇਹ ਗੋਲੀਆਂ ਖਵਾਈਆਂ ਜਾਣਗੀਆਂ। ਬੱਚਿਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਦੇਣ ਲਈ ਇਕ ਹਫ਼ਤਾ ਪਹਿਲਾਂ ਹੀ ਅਧਿਆਪਕਾਂ ਵੱਲੋਂ ਸਵੇਰ ਦੀ ਸਭਾ ਵਿਚ ਐਲਬੈਂਡਾਜ਼ੋਲ ਦੀਆਂ ਗੋਲੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਫੋਟੋ - http://v.duta.us/_p8QTAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/XCVjFgAA

📲 Get Faridkot-Muktsar News on Whatsapp 💬