[firozepur-fazilka] - ਨਗਰ ਕੌਂਸਲ ਨੇ 6 ਸਡ਼ਕਾਂ ਦੀ ਕੀਤੀ ਸਫਾਈ

  |   Firozepur-Fazilkanews

ਫਿਰੋਜ਼ਪੁਰ (ਨਾਗਪਾਲ)-ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਨਗਰ ਕੌਂਸਲ ਵੱਲੋਂ ਚਲਾਈ ਸਫਾਈ ਮੁਹਿੰਮ ਤਹਿਤ ਸ਼ਹਿਰ ਦੀਆਂ ਮੁੱਖ 6 ਸਡ਼ਕਾਂ ਦੀ ਸਾਫ-ਸਫਾਈ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇਡ਼ਾ ਅਤੇ ਜਗਦੀਪ ਅਰੋਡ਼ਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ 1 ਤੋਂ 15 ਫਰਵਰੀ ਤੱਕ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਫਾਜ਼ਿਲਕਾ ਸ਼ਹਿਰ ਦੇ ਸਦਰ ਥਾਣਾ ਰੋਡ, ਡੈੱਡ ਹਾਊਸ ਰੋਡ, ਆਰੀਆ ਨਗਰ, ਫਿਰੋਜ਼ਪੁਰ ਰੋਡ, ਅਨਾਜ ਮੰਡੀ ਅਤੇ ਸਿੱਧ ਸ੍ਰੀ ਹਨੂਮਾਨ ਮੰਦਰ ਦੇ ਨੇਡ਼ੇ ਸਫਾਈ ਕਰਵਾਈ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਨੂੰ ਪੂਰਾ ਕਰਨ ਲਈ ਨਗਰ ਕੌਂਸਲ ਦਾ ਸਹਿਯੋਗ ਕਰਨ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਬਣਾਇਆ ਜਾ ਸਕੇ।

ਫੋਟੋ - http://v.duta.us/wnOeLwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Ug-gPQAA

📲 Get Firozepur-Fazilka News on Whatsapp 💬