[firozepur-fazilka] - ਨਿਹੰਗ ਸਿੱਖ ਮਨਪ੍ਰੀਤ ਦਾ ਲੋਕੇਸ਼ ਗੋਦਾਰਾ ਦੀ ਮਦਦ ਨਾਲ ਹੋਇਆ ਆਪ੍ਰੇਸ਼ਨ

  |   Firozepur-Fazilkanews

ਫਿਰੋਜ਼ਪੁਰ (ਜ.ਬ.)- ਅਬੋਹਰ-ਸ਼੍ਰੀ ਗੰਗਾਨਗਰ ਕੌਮਾਂਤਰੀ ਰੋਡ ਨੰ. 15 ’ਤੇ ਸਥਿਤ ਉਪਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ਹੇਠ ਆਉਂਦੇ ਪਿੰਡ ਹਰੀਪੁਰਾ ’ਚ ਨਗਰ ਕੀਰਤਨ ਦੌਰਾਨ ਗੱਤਕਾ ਖੇਡਦੇ ਸਮੇਂ ਇਕ ਨਿਹੰਗ ਸਿੱਖ ਮਨਪ੍ਰੀਤ ਸਿੰਘ ਦਾ ਹੱਥ ਜ਼ਖਮੀ ਹੋ ਗਿਆ ਸੀ। ਉਸ ਦੀ ਗੰਭੀਰ ਸੱਟ ਨੂੰ ਦੇਖਦੇ ਹੋਏ ਕਿਸੇ ਨੇ ਵੀ ਉਸ ਨੂੰ ਹਸਪਤਾਲ ਲਿਜਾਣ ਦੀ ਹਿੰਮਤ ਨਹੀਂ ਦਿਖਾਈ। ਜ਼ਖਮੀ ਦੀ ਹਾਲਤ ਨੂੰ ਗੰਭੀਰ ਹੁੰਦਾ ਦੇਖ ਲੋਕੇਸ਼ ਗੋਦਾਰਾ ਉਨ੍ਹਾਂ ਨੂੰ ਆਪਣੀ ਕਾਰ ’ਚ ਪਿੰਡ ’ਚ ਹੀ ਸਥਿਤ ਇਕ ਡਾਕਟਰ ਕੋਲ ਲੈ ਗਏ, ਜਿਥੇ ਡਾਕਟਰ ਨੇ ਉਸ ਨੂੰ ਖੂਈਆਂ ਸਰਵਰ ਸਥਿਤ ਇਕ ਨਿੱਜੀ ਹਸਪਤਾਲ ’ਚ ਲਿਜਾਣ ਲਈ ਕਿਹਾ। ਖੂਈਆਂ ਸਰਵਰ ਹਸਪਤਾਲ ਦੇ ਡਾਕਟਰਾਂ ਨੇ ਵੀ ਉਸ ਨੂੰ ਅਬੋਹਰ ਦੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਫਿਰ ਉਸ ਨੂੰ ਅਬੋਹਰ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਉਥੇ ਵੀ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਉਸ ਨੂੰ ਹੱਡੀ ਰੋਗ ਮਾਹਿਰ ਡਾ. ਮਹਿੰਦਰ ਕੋਲ ਲਿਜਾਇਆ ਗਿਆ। ਉਨ੍ਹਾਂ ਜ਼ਖਮੀ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਦੇ ਹੱਥ ਦਾ ਜਲਦ ਆਪ੍ਰੇਸ਼ਨ ਕਰਨ ਦੀ ਸਲਾਹ ਦਿੱਤੀ। ਲੋਕੇਸ਼ ਗੋਦਾਰਾ ਨੇ ਪੈਸੇ ਇੱਕਠੇ ਕਰ ਕੇ ਜ਼ਖਮੀ ਮਨਪ੍ਰੀਤ ਦਾ ਆਪ੍ਰੇਸ਼ਨ ਕਰਵਾਇਆ। ਹੁਣ ਮਨਪ੍ਰੀਤ ਦੇ ਹੱਥ ਦੀ ਸੱਟ ’ਚ ਪਹਿਲਾਂ ਤੋਂ ਕਾਫੀ ਸੁਧਾਰ ਹੈ ਅਤੇ ਨਿਹੰਗ ਸਿੰਘਾਂ ਨੇ ਕੋਟਕਪੁਰਾ ਤੋਂ ਆ ਕੇ ਹਰੀਪੁਰਾ ਗੁਰਦੁਆਰਾ ਸਾਹਿਬ ’ਚ ਲੋਕੇਸ਼ ਗੋਦਾਰਾ ਨੂੰ ਦਸਤਾਰ ਅੈਵਾਰਡ ਨਾਲ ਸਨਮਾਨਤ ਕੀਤਾ।

ਫੋਟੋ - http://v.duta.us/UODvtgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FPh60QAA

📲 Get Firozepur-Fazilka News on Whatsapp 💬