[firozepur-fazilka] - ਫਰੀਡਮ ਫਾਈਟਰ ਦੇ ਪਰਿਵਾਰ ਨੂੰ ਝੂਠੇ ਕੇਸ ’ਚ ਫਸਾ ਕੇ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਕਰ ਰਿਹੈ ਪ੍ਰਸ਼ਾਸਨ : ਸੀ. ਪੀ. ਆਈ

  |   Firozepur-Fazilkanews

ਫਿਰੋਜ਼ਪੁਰ (ਆਵਲਾ)-ਫਿਰੋਜ਼ਪੁਰ ਕਮਿਊਨਿਟਸ ਪਾਰਟੀ ਬਲਾਕ ਗੁਰੂਹਰਸਹਾਏ ਦੀ ਕਮੇਟੀ ਨੇ ਆਜ਼ਾਦੀ ਦੀ ਲਡ਼ਾਈ ਵਿਚ ਸਰਗਰਮ ਰਹੇ ਸਵ. ਰਾਮ ਚੰਦ ਬਹਾਦਰ ਦੇ ਪਰਿਵਾਰਕ ਮੈਂਬਰਾਂ ਨੂੰ ਨਾਜਾਇਜ਼ ਗਲਤ ਅਤੇ ਝੂਠੇ ਕੇਸ ਵਿਚ ਫਸਾਉਣ ਦੀ ਮੀਟਿੰਗ ਦੌਰਾਨ ਨਿੰਦਾ ਕੀਤੀ ਹੈ। ਇਸ ਮੀਟਿੰਗ ਉਪਰੰਤ ਵਿਸ਼ੇਸ਼ ਪ੍ਰੈੱਸ ਕਾਨਫਰੰਸ ਵਿਚ ਦਿੱਤੀ ਜਾਣਕਾਰੀ ’ਚ ਪਾਰਟੀ ਦੇ ਜ਼ਿਲਾ ਐਗਜ਼ੀਕਿਊਟਿਵ ਮੈਂਬਰ ਕਾਮਰੇਡ ਚਰਨਜੀਤ ਛਾਂਗਾ ਰਾਏ, ਜ਼ਿਲਾ ਕੌਂਸਲ ਮੈਂਬਰ ਭਗਵਾਨ ਦਾਸ ਬਹਾਦਰ ਕੇ, ਸੈਕਟਰੀ ਬਲਾਕ-2 ਬਲਵੰਤ ਚੌਹਾਨਾ, ਕਾਮਰੇਡ ਜੀਤ ਕੁਮਾਰ ਮੈਂਬਰ ਜ਼ਿਲਾ ਕੌਂਸਲ ਨੇ ਕਿਹਾ ਕਿ ਕਾਮਰੇਡ ਸਵ. ਰਾਮ ਚੰਦ ਬਹਾਦਰ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਭਗਵਾਨ ਚੰਦ ਅਤੇ ਸਮੂਹ ਪਰਿਵਾਰ ਉਨ੍ਹਾਂ ਵੱਲੋਂ ਦਿਖਾਏ ਰਸਤੇ ’ਤੇ ਚੱਲ ਕੇ ਲੋਕਾਂ ਦੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਖਿਲਾਫ ਸੰਘਰਸ਼ ਕਰ ਰਿਹਾ ਹੈ ਪਰ ਪ੍ਰਸ਼ਾਸਨ ਨੂੰ ਇਹ ਸਭ ਬਰਦਾਸ਼ ਨਹੀਂ ਹੋ ਰਿਹਾ ਤੇ ਇਨ੍ਹਾਂ ਨੂੰ ਦਬਾਉਣ ਲਈ ਪਹਿਲਾਂ ਤਾਂ ਕਾਮਰੇਡ ਭਗਵਾਨ ਦਾਸ ਬਹਾਦਰ ਕੇ ’ਤੇ ਨਾਜਾਇਜ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੇ ਪੁੱਤਰ ਜਸਵਿੰਦਰ ਸਿੰਘ ਦਾ ਵੀ ਨਾਂ ਪਾਇਆ ਗਿਆ, ਫਿਰ ਉਨ੍ਹਾਂ ਦੇ ਦੂਸਰੇ ਪੁੱਤਰ ਸੰਦੀਪ ਕੁਮਾਰ ਨੂੰ ਲਡ਼ਾਈ ਦੇ ਪਰਚੇ ਵਿਚ ਨਾਜਾਇਜ਼ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਰੀਡਮ ਫਾਈਟਰ ਦੇ ਪਰਿਵਾਰ ਦੇ ਮੈਂਬਰਾਂ ’ਤੇ ਹੋਏ ਨਾਜਾਇਜ਼ ਪਰਚੇ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਕਈ ਮਹੀਨੇ ਘਰੋਂ ਬਾਹਰ ਰਹਿਣਾ ਪਿਆ ਅਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਫਰੀਡਮ ਫਾਈਟਰ ਦੀ ਪਤਨੀ ਨੂੰ ਡੂੰਘਾ ਸਦਮਾ ਲੱਗਾ ਹੈ ਤੇ ਉਹ ਗੰਭੀਰ ਰੂਪ ਵਿਚ ਬੀਮਾਰ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਝੂਠੇ ਪਰਚੇ ਰੱਦ ਨਾ ਕੀਤੇ ਤਾਂ ਇਹ ਸਾਰਾ ਪਰਿਵਾਰ ਭੁੱਖ ਹਡ਼ਤਾਲ ’ਤੇ ਬੈਠੇਗਾ ਅਤੇ ਸੀ. ਪੀ. ਆਈ. ਭੁੱਖ ਹਡ਼ਤਾਲ ਦਾ ਸਮਰਥਨ ਕਰੇਗੀ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਪਰਿਵਾਰ ’ਤੇ ਹੋਏ ਝੂਠੇ ਪਰਚੇ ਕਾਰਨ ਮਾਨਸਿਕ ਤੌਰ ’ਤੇ ਗੰਭੀਰ ਬੀਮਾਰ ਮਾਤਾ ਬਾਘਾ ਬਾਈ ਦੀ ਜੇਕਰ ਮੌਤ ਹੋ ਗਈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਅਤੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਐੱਸ. ਐੱਸ. ਪੀ. ਫਿਰੋਜ਼ਪੁਰ ਦਫਤਰ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੁਰਜੀਤ ਮੇਘਾ, ਪਿਆਰਾ ਸਿੰਘ ਮੇਘਾ, ਤੇਜਾ ਸਿੰਘ ਅਮੀਰ ਖਾਸ, ਪ੍ਰੇਮ ਕੁਮਾਰ ਬਹਾਦਰ ਕੇ, ਵਿਕਟਰ ਵਿੱਕੀ ਗੁਰੂਹਰਸਹਾਏ, ਰਾਜ ਕੁਮਾਰ ਬਹਾਦਰ ਕੇ ਤੇ ਹੋਰ ਮੌਜੂਦ ਸਨ। ਭਾਰਤੀ ਕਮਿਊਨਿਟਸ ਪਾਰਟੀ ਬਲਾਕ ਗੁਰੂਹਰਸਹਾਏ ਕਮੇਟੀ ਦੇ ਅਹੁਦੇਦਾਰ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ। (ਆਵਲਾ)

ਫੋਟੋ - http://v.duta.us/fNKDBAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-vYb_QAA

📲 Get Firozepur-Fazilka News on Whatsapp 💬