[firozepur-fazilka] - ਬੇਤਰਤੀਬੇ ਖਡ਼੍ਹੇ ਕੀਤੇ ਜਾਂਦੇ ਵਾਹਨਾਂ ਤੋਂ ਲੋਕ ਪ੍ਰੇਸ਼ਾਨ

  |   Firozepur-Fazilkanews

ਫਿਰੋਜ਼ਪੁਰ (ਕੁਮਾਰ)-ਸ਼ਹਿਰ ਦੀ ਮਾਲ ਰੋਡ ’ਤੇ ਸਥਿਤ ਆਈ. ਟੀ. ਆਈ. ਵਾਲੀ ਗਲੀ ਵਿਚ ਲੋਕਾਂ ਵੱਲੋਂ ਖਡ਼੍ਹੇ ਕੀਤੇ ਜਾਂਦੇ ਮੋਟਰਸਾਈਕਲਾਂ ਤੇ ਹੋਰ ਵਾਹਨਾਂ ਕਾਰਨ ਆਸ-ਪਾਸ ਦੇ ਲੋਕ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਈ ਵਾਰ ਖਾਣ-ਪੀਣ ਲਈ ਤੇ ਬੈਂਕਾਂ ਆਦਿ ਵਿਚ ਆਏ ਲੋਕ ਵਿਚ ਸਡ਼ਕ ’ਤੇ ਆਪਣੇ ਵਾਹਨ ਖਡ਼੍ਹੇ ਕਰ ਜਾਂਦੇ ਹਨ, ਜਿਸ ਕਾਰਨ ਇਸ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਆਪਣੀਆਂ ਕਾਰਾਂ ਤੇ ਹੋਰ ਵਾਹਨ ਕੱਢਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬੀਮਾਰ ਮਰੀਜ਼ ਨੂੰ ਇਕਦਮ ਹਸਪਤਾਲ ਲਿਜਾਣਾ ਪਵੇ ਤਾਂ ਕਾਫੀ ਸਮਾਂ ਇਧਰ-ਉਧਰ ਖਡ਼੍ਹੇ ਵਾਹਨਾਂ ਨੂੰ ਹਟਾਉਣ ’ਚ ਲੱਗਾ ਜਾਂਦਾ ਹੈ ਤੇ ਮਰੀਜ਼ ਦੀ ਜਾਨ ਲਈ ਖਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਠੀਕ ਤਰੀਕੇ ਨਾਲ ਵਾਹਨ ਖਡ਼੍ਹੇ ਨਹੀਂ ਕੀਤੇ ਤਾਂ ਇਸ ਇਲਾਕੇ ਦੇ ਲੋਕ ਵਾਹਨ ਥਾਣੇ ’ਚ ਬੰਦ ਕਰਵਾਉਣ ਲਈ ਮਜਬੂਰ ਹੋਣਗੇ। ਆਈ. ਟੀ. ਆਈ. ਵਾਲੀ ਗਲੀ ’ਚ ਖਡ਼੍ਹੇ ਵਾਹਨ ਦਿਖਾਉਂਦੇ ਅੰਮ੍ਰਿਤਪਾਲ ਸਿੰਘ। (ਕੁਮਾਰ) ®®

ਫੋਟੋ - http://v.duta.us/7WMUzAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ZJKOXgAA

📲 Get Firozepur-Fazilka News on Whatsapp 💬