[firozepur-fazilka] - ਬਾਰਸ਼ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਖੜ੍ਹਾ ਪਾਣੀ, ਵਾਹਨ ਚਾਲਕ ਪ੍ਰੇਸ਼ਾਨ

  |   Firozepur-Fazilkanews

ਫਿਰੋਜ਼ਪੁਰ (ਰਹੇਜਾ,ਜ.ਬ)-ਬੁੱਧਵਾਰ ਰਾਤ ਆਈ ਬਾਰਸ਼ ਕਾਰਨ ਸ਼ਹਿਰ ਦੀਆਂ ਸਾਰੀਆਂ ਗਲੀਆਂ ਅਤੇ ਮੁੱਖ ਸਡ਼ਕਾਂ ’ਤੇ ਚਿੱਕਡ਼ ਹੋਣ ਨਾਲ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਰਸ਼ ਕਾਰਨ ਸੀਡ ਫਾਰਮ ਤਾਜ਼ਾ ਪੱਟੀ ਲਿੰਕ ਰੋਡ ’ਤੇ ਪਾਣੀ ਖੜ੍ਹਾ ਹੋਣ ਨਾਲ ਵਾਹਨ ਚਾਲਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੀਤੀ ਰਾਤ ਰੁੱਕ-ਰੁੱਕ ਆਈ ਬਾਰਸ਼ ਕਾਰਨ ਗੁਰੂ ਕ੍ਰਿਪਾ ਕਾਲੋਨੀ ਦੇ ਨਜ਼ਦੀਕ ਪਾਣੀ ਭਰਨ ਨਾਲ ਵਾਹਨ ਚਾਲਕਾਂ ਨੂੰ ਲੰਘਣ ’ਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੇ ਪ੍ਰਬੰਧਕੀ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦਿੰਦੇ ਹੋਏ ਇਸ ਰੋਡ ਨੂੰ ਦਰੁੱਸਤ ਕਰਵਾਉਣ ਦੀ ਮੰਗ ਕੀਤੀ ਹੈ। ਧਿਆਨਯੋਗ ਹੈ ਕਿ ਇਸ ਰਸਤੇ ਤੋਂ ਕੱਚਾ ਅਤੇ ਪੱਕਾ ਸੀਡਫਾਰਮ, ਧਰਾਂਗਵਾਲਾ, ਢਾਣੀ ਕਡ਼ਾਕਾ ਸਿੰਘ ਅਤੇ ਮੁਰਾਦਵਾਲਾ ਆਦਿ ਪਿੰਡਾਂ ਦੇ ਵਾਹਨ ਚਾਲਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ।

ਫੋਟੋ - http://v.duta.us/6BevzwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JQiQqwAA

📲 Get Firozepur-Fazilka News on Whatsapp 💬