[firozepur-fazilka] - 27 ਜਾਗਰੂਕਤਾ ਕੈਂਪ ਲਾ ਕੇ ਦੁੱਧ ਦੇ 764 ਸੈਂਪਲ ਕੀਤੇ ਚੈੱਕ

  |   Firozepur-Fazilkanews

ਫਿਰੋਜ਼ਪੁਰ (ਕੁਮਾਰ)-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਦੁੱਧ ਵਰਤਣ ਵਾਲੇ ਖਪਤਕਾਰਾਂ ’ਚ ਜਾਗਰੂਕਤਾ ਲਿਆਉਣ ਲਈ ਡੇਅਰੀ ਵਿਕਾਸ ਵਿਭਾਗ ਫਿਰੋਜ਼ਪੁਰ ਵੱਲੋਂ ਪਿੰਡਾਂ/ਕਸਬਿਆਂ ’ਚ ਹੁਣ ਤੱਕ 27 ਕੈਂਪ ਲਾ ਕੇ ਦੁੱਧ ਦੇ 764 ਸੈਂਪਲ ਚੈੱਕ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਹਵਾ, ਸ਼ੁੱਧ ਖਾਣ-ਪੀਣ ਦੇ ਨਾਲ-ਨਾਲ ਵਧੀਆ ਵਾਤਾਵਰਣ ਪ੍ਰਦਾਨ ਕਰਨ ਦੇ ਮਕਸਦ ਨਾਲ ‘ਮਿਸ਼ਨ ਤੰਦਰੁਸਤ ਪੰਜਾਬ’ ਚਲਾਇਆ ਗਿਆ ਹੈ ਤੇ ਜਾਗਰੂਕਤਾ ਕੈਂਪ ਲਾ ਕੇ ਦੁੱਧ ਦੇ ਸੈਂਪਲ ਚੈੱਕ ਕੀਤੇ ਜਾਂਦੇ ਹਨ, ਜਿਸ ਵਿਚ ਦੁੱਧ ਵਿਚਲੀ ਫੈਟ, ਪ੍ਰੋਟੀਨ, ਯੂਰੀਏ ਦੀ ਮਾਤਰਾ, ਕਾਸਟਿਕ ਸੋਢਾ, ਨਾਈਟ੍ਰੇਟ ਖਾਦ ਆਦਿ ਟੈਸਟ ਕੀਤਾ ਜਾਂਦਾ ਹੈ ਅਤੇ ਮੌਕੇ ’ਤੇ ਰਿਪੋਰਟ ਦਿੱਤੀ ਜਾਂਦੀ ਹੈ। ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਹਾਂਡਾ ਅਤੇ ਕਾਰਜਕਾਰੀ ਅਫਸਰ ਬੀਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਤੱਕ ਪਹੁੰਚਾਉਣ ਅਤੇ ਦੁੱਧ ਦੇ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਮਿਲਕ ਵੈਡਿੰਗ ਮਸ਼ੀਨ ਡੇਅਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਕਿਸਾਨ ਦੁੱਧ ਨੂੰ ਬਿਨਾਂ ਕੁਆਲਿਟੀ ਖਰਾਬ ਕੀਤੇ ਵੇਚ ਸਕਦਾ ਹੈ। ਇਸ ’ਤੇ ਪੰਜਾਬ ਸਰਕਾਰ ਵੱਲੋਂ 50 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਡੀ. ਸੀ. ਫਿਰੋਜ਼ਪੁਰ ਜਾਣਕਾਰੀ ਦਿੰਦੇ ਹੋਏ। (ਕੁਮਾਰ)

ਫੋਟੋ - http://v.duta.us/p_qXnQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Y_9KRwAA

📲 Get Firozepur-Fazilka News on Whatsapp 💬