[gurdaspur] - ਗੁਰਦੁਆਰਾ ਸਾਹਿਬ ਤੇਜਾ ਕਲਾਂ ਦੀ ਸਡ਼ਕ ਦਾ ਛੇਤੀ ਹੋਵੇਗਾ ਨਿਰਮਾਣ : ਤ੍ਰਿਪਤ ਬਾਜਵਾ, ਰਣਜੀਤ ਕੌਰ

  |   Gurdaspurnews

ਗੁਰਦਾਸਪੁਰ (ਬਲਵਿੰਦਰ)- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਪਿੰਡ ਛਿਛਰੇਵਾਲ ਦੀ ਸਰਪੰਚ ਰਣਜੀਤ ਕੌਰ ਰੰਧਾਵਾ ਨੇ ਦੱਸਿਆ ਕਿ ਪਿੰਡ ਮੁਰੀਦਕੇ ਤੋਂ ਜਾਂਦੀ ਛਿਛਰੇਵਾਲ ਤੇ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੇਜਾ ਕਲਾਂ ਨੂੰ ਜਾਂਦੀ ਸਡ਼ਕ ਜੋ ਪਿਛਲੇ ਕਾਫੀ ਸਮੇਂ ਟੁੱਟੀ ਹੋਈ ਸੀ ਦਾ ਨਿਰਮਾਣ ਛੇਤੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਇਸ ਇਲਾਕੇ ਦੀਆਂ ਪੰਚਾਇਤਾਂ ਜਿੰਨਾਂ ’ਚ ਪਿੰਡ ਛਿਛਰੇਵਾਲ, ਮੁਰੀਦਕੇ, ਕਿਲਾ ਦੇਸਾ ਸਿੰਘ, ਕਾਲਾ ਅਫਗਾਨਾ, ਤੇਜਾ ਕਲਾਂ, ਖੋਖਰ, ਮਾਨਸੈਂਡਵਾਲ, ਛਿਛਰੇਵਾਲ ਖੁਰਦ, ਆਜਮਪੁਰ ਤੇ ਹੋਰ ਪਿੰਡਾਂ ਦੀ ਮੰਗ ਸੀ ਕਿ ਇਸ ਸਡ਼ਕ ਜੋ ਥਾਂ-ਥਾਂ ਤੋਂ ਟੁੱਟ ਗਈ ਸੀ ਨੂੰ ਬਣਾਇਆ ਜਾਵੇ। ਇਸ ਸਡ਼ਕ ਰਾਹੀਂ ਸਕੂਲ ਬੱਚੇ, ਕਿਸਾਨ ਆਪਣੀ ਜਿਨਸ ਤੇ ਭਾਰੀ ਗਿਣਤੀ ’ਚ ਸੰਗਤ ਬਾਬਾ ਬੁੱਢਾ ਸਾਹਿਬ ਤੇਜਾ ਕਲਾਂ ਦੇ ਦਰਸ਼ਨ ਕਰ ਜਾਂਦੀਆਂ ਹਨ। ਇਸ ਮੰਗ ਨੂੰ ਮੁੱਖ ਰੱਖਦੇ ਹੋਏ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਐਕਸੀਅਨ ਮੰਡੀ ਬੋਰਡ ਅਨੂਪ ਸਿੰਘ ਨੇ ਇਸ ਸਡ਼ਕ ਦਾ ਟੈਂਡਰ ਪਾਸ ਕਰ ਦਿੱਤਾ ਹੈ ਤੇ ਉਨ੍ਹਾਂ ਦੱਸਿਆ ਕਿ ਮਾਰਚ ਦੇ ਪਹਿਲੇ ਹਫਤੇ ਇਸ ਸਡ਼ਕ ਨੂੰ ਬਣਾ ਦਿੱਤਾ ਜਾਵੇਗਾ। ਇਸ ਮੰਗ ਨੂੰ ਪੂਰੇ ਕਰਦੇ ਹੋਏ ਆਸ-ਪਾਸ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦਾ ਧੰਨਵਾਦ ਕੀਤਾ ਹੈ।

ਫੋਟੋ - http://v.duta.us/1HybkwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/14Bm6wAA

📲 Get Gurdaspur News on Whatsapp 💬