[gurdaspur] - ਰਾਜਨੀਤੀ ਦਾ ਸ਼ਿਕਾਰ ਬਟਾਲਾ ਬਣਿਆ ਲਾਵਾਰਸ

  |   Gurdaspurnews

ਗੁਰਦਾਸਪੁਰ (ਬੇਰੀ)-ਬਟਾਲਾ ਸ਼ਹਿਰ ਜੋ ਕਿ ਪਹਿਲੇ ਅਪਰਾਧਿਕ ਪੱਖੋਂ ਅਖ਼ਬਾਰਾਂ ਦੀਆਂ ਸੁਰਖ਼ੀਆਂ ’ਚ ਛਾਇਆ ਰਹਿੰਦਾ ਹੈ, ਦੀ ਮਾਡ਼ੀ ਹਾਲਤ ਦੀ ਕਹਾਣੀ ਅਸੀਂ ‘ਜਗ ਬਾਣੀ’ ਦੀ ਜ਼ੁਬਾਨੀ ਕਹਿਣ ਜਾ ਰਹੇ ਹਾਂ, ਕਿਉਂਕਿ ਇੱਥੋਂ ਦੇ ਰਾਜਨੀਤਕ ਆਗੂਆਂ ਵੱਲੋਂ ਨਿੱਜੀ ਸਵਾਰਥਾਂ ਦੇ ਚੱਲਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਮਹਾਨ ਤੇ ਇਤਿਹਾਸਕ ਸ਼ਹਿਰ ਨੂੰ ਹਰ ਪੱਖੋਂ ਨਜ਼ਰਅੰਦਾਜ਼ ਕੀਤਾ ਗਿਆ ਹੈ ਤੇ ਇਸ ਸਮੇਂ ਬਟਾਲਾ ਦੇ ਜੋ ਹਾਲਾਤ ਬਣ ਚੁੱਕੇ ਹਨ, ਲੱਗਦਾ ਹੈ ਕਿ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੋਵੇ ਕਿ ਲੋਕ ਨਰਕ ਭਰੀ ਜ਼ਿੰਦਗੀ ਤੋਂ ਵੀ ਬਦਤਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਰਾਜਨੀਤੀ ਦਾ ਸ਼ਿਕਾਰ ਬਟਾਲਾ ਬਣਿਆ ਲਾਵਾਰਸ ਹੁਣ ਇਹ ਕਹਿਣ ’ਚ ਸ਼ਹਿਰ ਵਾਸੀਆਂ ਵੱਲੋਂ ਸੰਕੋਚ ਨਹੀਂ ਕੀਤਾ ਜਾ ਰਿਹਾ ਹੈ ਕਿ ਰਾਜਨੀਤੀ ਦਾ ਸ਼ਿਕਾਰ ਹੋਇਆ ਬਟਾਲਾ ਸ਼ਹਿਰ ਹੁਣ ਲਾਵਾਰਿਸ ਬਣ ਕੇ ਰਹਿ ਗਿਆ ਹੈ, ਕਿਉਂਕਿ ਰਾਜਨੀਤਕ ਆਗੂ ਸਿਰਫ਼ ਆਪਣੇ ਨਿੱਜੀ ਸਵਾਰਥਾਂ ਨੂੰ ਪਹਿਲ ਦਿੰਦੇ ਅਕਸਰ ਦਿਖਾਈ ਦਿੰਦੇ ਹਨ, ਜਿਸਦੇ ਚੱਲਦੇ ਸ਼ਹਿਰ ਦੇ ਹਾਲਾਤ ਦਿਨੋ-ਦਿਨ ਬਦਤਰ ਹੁੰਦੇ ਜਾ ਰਹੇ ਹਨ ਤੇ ਇਸ ’ਚ ਕੋਈ ਸ਼ੱਕ ਨਹੀਂ ਕਿ ਆਗਾਮੀ ਦਿਨਾਂ ’ਚ ਬਟਾਲਾ ਸ਼ਹਿਰ ’ਚ ਵੱਡੀ ਮਹਾਮਾਰੀ ਫੈਲ ਸਕਦੀ ਹੈ, ਕਿਉਂਕਿ ਜਦੋਂ ਬਟਾਲਾ ’ਚ ਮਹਾਮਾਰੀ ਫੈਲੀ ਹੈ, ਤਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਉੱਠਿਆ ਹੈ। ਜ਼ਿਕਰਯੋਗ ਹੈ ਕਿ ਅੱਜ ਸ਼ਹਿਰ ਵਾਸੀ ਸ਼ਹਿਰ ਦੇ ਕਿਸੇ ਵੀ ਗਲ਼ੀ-ਮੁਹੱਲੇ, ਮੋਡ਼, ਸਡ਼ਕ, ਲਿੰਕ ਰੋਡ ਜੋ ਕਿ ਸ਼ਹਿਰ ’ਚੋਂ ਗੁਜ਼ਰਦੀ ਹੈ, ਵੱਲ ਜਾਣ ਤਾਂ ਹਰ ਪਾਸੇ ਗੰਦਾ ਪਾਣੀ, ਕੂਡ਼ੇ-ਕਰਕਟ ਦੇ ਲੱਗੇ ਢੇਰ ਤੇ ਟੁੱਟੀਆਂ ਸਡ਼ਕਾਂ ਅਤੇ ਖੱਡਿਆਂ ’ਚ ਭਰਿਆ ਪਾਣੀ ਉਨ੍ਹਾਂ ਦਾ ਖ਼ੁਸ਼ੀ-ਖ਼ੁਸ਼ੀ ਸਵਾਗਤ ਕਰ ਰਿਹਾ ਹੁੰਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਟੁੱਟੀਆਂ ਸਡ਼ਕਾਂ ’ਤੇ ਬਣੇ ਟੋਇਆਂ ’ਚ ਭਰੇ ਪਾਣੀ ’ਚੋਂ ਜਦ ਦੋ-ਪਹੀਆ ਵਾਹਨ ਗੁਜ਼ਰਦੇ ਹਨ ਤਾਂ ਅਕਸਰ ਦੋ-ਪਹੀਆ ਵਾਹਨ ਟੁੱਟ ਜਾਂਦੇ ਹਨ, ਇਸ ਤੋਂ ਇਲਾਵਾ ਕਈ ਵਾਰ ਖੱਡਿਆਂ ’ਚ ਡਿੱਗ ਕੇ ਵਾਹਨ ਚਾਲਕ ਸੱਟਾਂ ਵੀ ਲਵਾ ਚੁੱਕੇ ਹਨ। ਸ਼ਹਿਰ ਨੂੰ ਨਰਕ ਬਣਨ ਤੋਂ ਰੋਕਣ ’ਚ ਨਾ ਤਾਂ ਕੋਈ ਸਥਾਨਕ ਪ੍ਰਸ਼ਾਸਨਕ ਅਧਿਕਾਰੀ ਤੇ ਨਾ ਹੀ ਕੋਈ ਰਾਜਨੀਤਕ ਆਗੂ ਵਿਕਾਸ ਕਰਾਉਣ ਲਈ ਅੱਗੇ ਆ ਰਿਹਾ ਹੈ, ਜਿਸ ਨਾਲ ਸ਼ਹਿਰ ਵਾਸੀ ਬਹੁਤ ਦੁਖੀ ਹਨ। ਰਾਜਨੀਤਕ ਆਗੂਆਂ ਦੀ ਆਪਸੀ ਖਿੱਚੋਤਾਣ ’ਚ ਪਿਸ ਰਹੇ ਨੇ ਬਟਾਲਾ ਵਾਸੀ ਵਿਧਾਨ ਸਭਾ ਹਲਕਾ ਬਟਾਲਾ ਇਕ ਅਜਿਹਾ ਹਲਕਾ ਹੈ, ਜਿੱਥੇ ਰਾਜਨੀਤਕ ਆਗੂ ਜਨਤਾ ਦੇ ਹਿੱਤਾਂ ਲਈ ਕੰਮ ਕਰਨ ਤੇ ਸ਼ਹਿਰ ਦਾ ਵਿਕਾਸ ਕਰਵਾਉਣ ਨੂੰ ਤਰਜ਼ੀਹ ਦੇਣ ਦੀ ਬਜਾਏ ਵਿਕਾਸ ਦੇ ਨਾਮ ’ਤੇ ਰਾਜਨੀਤਕ ਰੋਟੀਆਂ ਸੇਕਣ ਨੂੰ ਪਹਿਲ ਦਿੰਦੇ ਹਨ, ਜਿਸਦੇ ਚੱਲਦੇ ਵਿਕਾਸ ਕਾਰਜ ਕਈ-ਕਈ ਸਾਲ ਲਟਕੇ ਰਹਿੰਦੇ ਹਨ ਤੇ ਅਜਿਹਾ ਹੀ ਬਟਾਲਾ ਦੀ ਰਾਜਨੀਤੀ ’ਚ ਹੋ ਰਿਹਾ ਹੈ, ਕਿਉਂਕਿ ਇੱਥੋਂ ਦੇ ਰਾਜਨੀਤਕ ਆਗੂਆਂ ਦੀ ਆਪਸੀ ਖਿੱਚੋਤਾਣ ਦੀ ਚੱਕੀ ’ਚ ਬਟਾਲਾ ਵਾਸੀ ਪਿਸ ਰਹੇ ਹਨ। ਉਨ੍ਹਾਂ ਨੂੰ ਨਾ ਤਾਂ ਮੌਜੂਦਾ ਕਾਂਗਰਸ ਸਰਕਾਰ ਦੇ ਸਾਹਮਣੇ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ ਤੇ ਨਾ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਮਿਲੀਆਂ ਸਨ, ਜਿਸਦੇ ਚੱਲਦੇ ਅੱਜ ਬਟਾਲਾ ਦੀ ਇਹ ਸਥਿਤੀ ਬਣੀ ਪਈ ਹੈ ਤੇ ਸਾਰੀ ਸਥਿਤੀ ਦੇ ਬਾਰੇ ਵਿਚ ਜਾਣਕਾਰੀ ਹੋਣ ਦੇ ਬਾਵਜੂਦ ਵੀ ਇੱਥੋਂ ਦੇ ਰਾਜਨੀਤਕ ਆਗੂ ਮੂਕ ਦਰਸ਼ਕ ਬਣ ਕੇ ਬੈਠੇ ਹੋਏ ਹਨ। ਬਟਾਲਾ ਸ਼ਹਿਰ ਦੀ ਖਸਤਾ ਹਾਲਤ ’ਚੋਂ ਗੁਜ਼ਰ ਰਹੀਆਂ ਸਡ਼ਕਾਂ ਜਗ ਬਾਣੀ ਦੇ ਪ੍ਰਤੀਨਿਧੀ ਵੱਲੋਂ ਸ਼ਹਿਰ ਦੀ ਖਸਤਾ ਹਾਲਤ ’ਚੋਂ ਗੁਜ਼ਰ ਰਹੀਆਂ ਸਡ਼ਕਾਂ ਦਾ ਵੇਰਵਾ ਲੈਣ ਲਈ ਸਮੁੱਚੇ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਇੱਥੋਂ ਦੀ ਲੱਗਭਗ ਹਰ ਸਡ਼ਕ ਤੇ ਹਰ ਖੇਤਰ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਿਹਾ ਸੀ, ਜਿਸਨੂੰ ਪ੍ਰਤੀਨਿਧੀ ਵੱਲੋਂ ਆਪਣੇ ਕੈਮਰੇ ’ਚ ਕੈਦ ਕਰ ਲਿਆ ਗਿਆ। ਸਡ਼ਕਾਂ ਦਾ ਵੇਰਵਾ.... ਵਿਸ਼ਵਾਮਿੱਤਰ ਸੇਖਡ਼ੀ ਮਾਰਗ, ਅਨਾਰਕਲੀ ਰੋਡ, ਉਮਰਪੁਰਾ-ਸ੍ਰੀ ਹਰਗੋਬਿੰਦਪੁਰ ਰੋਡ, ਐੱਸ. ਐੱਲ. ਬਾਵਾ ਕਾਲਜ ਰੋਡ, ਮਾਡਲ ਟਾਊਨ ਰੋਡ, ਖਜ਼ੂਰੀ ਗੇਟ, ਰਾਮ ਤੀਰਥ ਰੋਡ, ਸ਼ਨੀ ਮੰਦਰ ਨਾਲ ਲੱਗਦੀ ਸਡ਼ਕ, ਭੱਦਰਕਾਲੀ ਮੰਦਰ ਰੋਡ, ਧਰਮਪੁਰਾ ਕਾਲੋਨੀ-ਸਿਵਲ ਹਸਪਤਾਲ ਰੋਡ, ਗਾਂਧੀ ਕੈਂਪ ਸਰਕਾਰੀ ਸਕੂਲ ਵਾਲੀ ਸਡ਼ਕ, ਪੁਰਾਣੀ ਟਰੱਕ ਯੂਨੀਅਨ ਰੋਡ ਆਦਿ। ਬੰਦ ਸੀਵਰੇਜ ਤੇ ਲੱਗੇ ਗੰਦਗੀ ਦੇ ਢੇਰ ਚਿਡ਼੍ਹਾ ਰਹੇ ਨੇ ਪ੍ਰਸ਼ਾਸਨ ਦਾ ਮੂੰਹ... ਤ੍ਰਾਸਦੀ ਭਰੇ ਦੌਰ ’ਚੋਂ ਗੁਜ਼ਰ ਰਹੇ ਬਟਾਲਾ ਸ਼ਹਿਰ ’ਚ ਬੰਦ ਪਿਆ ਸੀਵਰੇਜ ਤੇ ਲੱਗੇ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਜਿੱਥੇ ਪ੍ਰਸ਼ਾਸਨ ਦਾ ਮੂੰਹ ਚਿਡ਼੍ਹਾਉਂਦੇ ਨਹੀਂ ਥੱਕ ਰਹੇ, ਦੂਜੇ ਪਾਸੇ ਗੰਦੇ ਪਾਣੀ ਦੇ ਨਿਕਾਸ ਲਈ ਪ੍ਰਬੰਧ ਨਾ ਹੋਣ ਦੇ ਚੱਲਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ, ਜਿਸਦੇ ਚੱਲਦੇ ਰਾਜਨੀਤਕ ਆਗੂਆਂ ਦੇ ਆਪਸੀ ਗਿਲ਼ੇ-ਸ਼ਿਕਵਿਆਂ ਨੂੰ ਛੱਡ ਕੇ ਸ਼ਹਿਰ ਦੇ ਚਹੁੰਮੁਖੀ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਜਾਖਡ਼ ਜੀ! ਜੇਕਰ ਚੋਣ ਜਿੱਤਣੀ ਹੈ ਤਾਂ ਬਟਾਲਾ ਦਾ ਕਰੋ ਖ਼ਿਆਲ... ਸਥਾਨਕ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਦੇ ਰਵੱਈਏ ਤੋਂ ਦੁਖੀ ਸ਼ਹਿਰ ਵਾਸੀਆਂ ਦਾ ਹੁਣ ਇਕ ਹੀ ਮਕਸਦ ਰਹਿ ਗਿਆ ਹੈ ਤੇ ਸ਼ਹਿਰ ਵਾਸੀਆਂ ਨੇ ਸਪੱਸ਼ਟ ਸ਼ਹਿਰਾਂ ’ਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦੀ ਮੈਂਬਰ ਸੁਨੀਲ ਜਾਖਡ਼ ਤੋਂ ਜ਼ੋਰਦਾਰ ਸ਼ਬਦਾਂ ’ਚ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜਾਖਡ਼ ਸਾਹਿਬ, ਜੇਕਰ ਆਉਣ ਵਾਲਿਆਂ ਮਹੀਨਿਆਂ ’ਚ ਹੋਣ ਵਾਲੀਆਂ ਲੋਕ ਸਭਾ ਚੋਣ ’ਚ ਹਲਕਾ ਗੁਰਦਾਸਪੁਰ ਤੋਂ ਜਿੱਤ ਪ੍ਰਾਪਤ ਕਰਨੀ ਹੈ ਤਾਂ ਬਟਾਲਾ ਸ਼ਹਿਰ ਦਾ ਖ਼ਿਆਲ ਕਰੋ, ਕਿਉਂਕਿ ਪਿਛਲੇ ਲੋਕ ਸਭਾ ਚੋਣ ’ਚ ਬਟਾਲਾ ਵਾਸੀਆਂ ਨੇ ਵੀ ਤੁਹਾਨੂੰ ਭਾਰੀ ਬਹੁਮਤ ਨਾਲ ਜਿੱਤ ਦਿਵਾ ਕੇ ਲੋਕ ਸਭਾ ’ਚ ਸੰਸਦੀ ਮੈਂਬਰ ਬਣਾ ਭੇਜਿਆ ਸੀ ਤੇ ਹੁਣ ਦੂਜੀ ਵਾਰ ਜੇਕਰ ਜਿੱਤਣਾ ਹੈ ਤਾਂ ਬਟਾਲਾ ਦਾ ਸਰਵਪੱਖੀ ਵਿਕਾਸ ਕਰਵਾਓ, ਨਹੀਂ ਤਾਂ ਹਾਰ ਲਈ ਤਿਆਰ ਰਹੋ।

ਫੋਟੋ - http://v.duta.us/l75lxAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zptXqgAA

📲 Get Gurdaspur News on Whatsapp 💬