[gurdaspur] - ਲੋਕਸਭਾ ਚੋਣਾਂ ’ਚ ਲੋਕ ਕਾਂਗਰਸ ਨੂੰ ਹੂੰਝਾਫੇਰ ਜਿੱਤ ਦਿਵਾਉਣਗੇ : ਅਮਰੀਕ ਮਿੰਨੀ ਸੈੱਲਰ

  |   Gurdaspurnews

ਗੁਰਦਾਸਪੁਰ (ਗੋਰਾਇਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਕਰ ਕੇ ਸੁੂਬਾ ਵਾਸੀ ਪਿਛਲੀਆਂ ਚੋਣਾਂ ਵਾਂਗ ਹੀ 2019 ਦੀਆਂ ਲੋਕਸਭਾ ਚੋਣਾਂ ’ਚ ਅਕਾਲੀ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਦਰਕਿਨਾਰ ਕਰਦਿਆਂ ਲੋਕ ਕਾਂਗਰਸ ਨੂੰ ਹੂੰਝਾਫੇਰ ਜਿੱਤ ਦਿਵਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਟਾਲਾ ਦੇ ਸੀਨੀ. ਕਾਂਗਰਸੀ ਆਗੂ ਅਮਰੀਕ ਸਿੰਘ ਮਿੰਨੀ ਸੈੱਲਰ ਵਾਲਿਆਂ ਨੇ ਇੱਥੇ ਜਗਬਾਣੀ ਦਫ਼ਤਰ ਵਿਖੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇੰਨ-ਬਿੰਨ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਪੰਜਾਬ ਦੀ ਕਿਸਾਨੀ ਦਾ ਕਰਜ਼ਾ ਮਾਫ਼ ਕਰ ਕੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਵੱਲ ਲਿਆ ਕੇ ਲੋਕਪੱਖੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਪਿਛਲੇ 10 ਸਾਲ ਦੇ ਅਕਾਲੀ-ਭਾਜਪਾ ਦੇ ਗਠਜੋਡ਼ ਦੇ ਰਾਜ ਤੋਂ ਸੰਤਾਪ ਭੋਗ ਰਹੇ ਸੂਬਾ ਵਾਸੀ ਹੁਣ ਇਨ੍ਹਾਂ ਦੀਆਂ ਚਾਲਬਾਜ਼ੀਆਂ ’ਚ ਨਹੀਂ ਆਉਣਗੇ ਤੇ ਕਾਂਗਰਸ ਜਿਸ ਨੇ ਸੂਬਾ ਵਾਸੀਆਂ ਦਾ ਦਿਲ ਜਿੱਤ ਲਿਆ ਹੈ ਉਨ੍ਹਾਂ ਨੂੰ ਹੀ ਜਿਤਾਉਣ ਦਾ ਮੰਨ ਬਣਾ ਬੈਠੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹੀ ਪੂਰੇ ਦੇਸ਼ ’ਚ ਪਰਮਾîਣਿਤ ਸਾਬਿਤ ਹੋਏ ਹਨ ਤੇ ਮੋਦੀ ਦਾ ਹੰਕਾਰ ਤੋਡ਼ਨ ਲਈ ਦੇਸ਼ ਵਾਸੀਆਂ ਨੇ ਇਸ ਜੁੰਮਲੇ ਬਾਜ਼ੀ ਵਾਲੀ ਸਰਕਾਰ ਦਾ ਤਖ਼ਤਾ ਪਲਟ ਕੇ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਏਕਾ ਕਰ ਲਿਆ ਹੈ। ਅਮਰੀਕ ਸਿੰਘ ਮਿੰਨੀ ਸੈੱਲਰ ਵਾਲੇ ਗੱਲਬਾਤ ਕਰਦੇ ਹੋਏ। (ਹੈਪੀ)

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/AO1zjAAA

📲 Get Gurdaspur News on Whatsapp 💬