[gurdaspur] - ਲੋ਼ੜਵੰਦ ਪਰਿਵਾਰ ਨੂੰ ਸਹਾਇਤਾ ਰਾਸ਼ੀ ਭੇਟ

  |   Gurdaspurnews

ਗੁਰਦਾਸਪੁਰ (ਸਾਹਿਲ)- ਲੋਡ਼ਵੰਦਾਂ ਬੇਸਾਹਰਾ ਗਰੀਬ ਪਰਿਵਾਰਾਂ ਦੀ ਮਦਦ ਕਰਦੀ ਆ ਰਹੀ ਸਿੱਖ ਵੈੱਲਫੇਅਰ ਸੋਸਾਇਟੀ ਵੱਲੋਂ ਜਿੱਥੇ ਸਮੁੱਚੀ ਸੋਸਾਇਟੀ ਤੇ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੋਸਾਇਟੀ ਮੈਂਬਰ ਨਵਨੀਤ ਸਿੰਘ ਪੰਕਜ ਲੇਹਲ ਨੇ ਦੱਸਿਆ ਕਿ ਬਲਜੀਤ ਸਿੰਘ ਪਿੰਡ ਰੇਤਲਾ ਧਾਰੀਵਾਲ ਜ਼ਿਲਾ ਗੁਰਦਾਸਪੁਰ ਜਿਸਦੇ ਬੱਚੇ ਦਾ ਆਪਰੇਸ਼ਨ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਸਮੁੱਚੀ ਟੀਮ ਦੇ ਸਹਿਯੋਗ ਨਾਲ ਅੱਜ ਫਿਰ ਇਕ ਆਜ਼ਾਦ ਸਿੰਘ ਇਟਲੀ ਤੋਂ 40 ਹਜ਼ਾਰ ਰੁਪਏ ਦੀ ਸੇਵਾ ਇਸ ਗਰੀਬ ਪਰਿਵਾਰ ਨੂੰ ਦਿੱਤੀ ਗਈ। ਸੋਸਾਇਟੀ ਮੈਂਬਰਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢ ਕੇ ਗਰੀਬ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਰੀਬ ਦਾ ਮੂੰਹ ਗੁਰੂ ਜੀ ਦੀ ਗੋਲਕ ਹੈ, ਜੋ ਅਸੀਂ ਗੁਰਦੁਆਰਿਆਂ, ਮੰਦਰਾਂ ’ਚ ਗੁਰੂ ਜੀ ਦੇ ਚਰਨਾਂ ’ਚ ਚਡ਼੍ਹਾਵਾਂ ਚਡ਼ਾਉਂਦੇ ਹਾਂ ਸਾਨੂੰ ਉਹ ਗਰੀਬ ਪਰਿਵਾਰਾਂ ਦੇ ਬੱਚਿਆਂ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ’ਚ ਵਰਤਣਾ ਚਾਹੀਦਾ ਹੈ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kFJuHQAA

📲 Get Gurdaspur News on Whatsapp 💬