[gurdaspur] - ਸੈਲਾਨੀਆਂ ਨੂੰ ਤੋਹਫਾ, ਹੁਣ ਬੈਜਨਾਥ ਜਾਣ ਲਈ ਲੱਗੇਗਾ ਸਿਰਫ 5 ਘੰਟੇ ਦਾ ਸਮਾਂ

  |   Gurdaspurnews

ਪਠਾਨਕੋਟ (ਧਰਮਿੰਦਰ ਠਾਕੁਰ)— ਕੇਂਦਰ ਸਰਕਾਰ ਵਲੋਂ ਹਿਮਾਚਲ ਜਾਣ ਵਾਲੇ ਸੈਲਾਨੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਗਿਆ ਹੈ। ਦਰਅਸਲ ਰੇਲ ਮੰਤਰਾਲੇ ਵੱਲੋਂ ਪਠਾਨਕੋਟ ਤੋਂ ਬੈਜਨਾਥ ਪਪਰੋਲਾ ਲਈ ਸਪੈਸ਼ਲ ਟਰੇਨ ਚਲਾਈ ਗਈ ਹੈ ਜੋ ਕਿ 9 ਘੰਟਿਆਂ ਦਾ ਸਫਰ ਹੁਣ ਸਿਰਫ 5 ਘੰਟਿਆਂ ਵਿਚ ਪੂਰਾ ਕਰੇਗੀ। ਅੱਜ ਪਹਿਲੇ ਦਿਨ ਇਹ ਟਰੇਨ ਪਠਾਨਕੋਟ ਤੋਂ ਬੈਜਨਾਥ ਪਪਰੋਲਾ ਲਈ ਰਵਾਨਾ ਹੋਈ। ਇਸ ਦਾ ਫਾਇਦਾ ਵਪਾਰੀਆਂ ਅਤੇ ਰੋਜ਼ ਇਸ ਟਰੇਨ ਵਿਚ ਸਫਰ ਕਰਨ ਵਾਲਿਆਂ ਨੂੰ ਮਿਲੇਗਾ। ਇਸ ਤੋਂ ਇਲਾਵਾ ਬਾਹਰੀ ਸੂਬਿਆਂ ਤੋਂ ਹਿਮਾਚਲ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸੈਲਾਨੀਆਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਇਹ ਟਰੇਨ ਸਵੇਰੇ 9 ਵੱਜ ਕੇ 20 ਮਿੰਟ 'ਤੇ ਪਠਾਨਕੋਟ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ ਨੂੰ 4 ਵੱਜ ਕੇ 20 ਮਿੰਟ 'ਤੇ ਉਧਰੋਂ ਚੱਲੇਗੀ। ਸੈਲਾਨੀਆਂ ਅਤੇ ਇਸ ਟਰੇਨ ਵਿਚ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਵਿਚ ਭਾਰੀ ਉਤਾਸ਼ਾਹ ਦੇਖਣ ਨੂੰ ਮਿਲ ਰਿਹਾ ਹੈ।...

ਫੋਟੋ - http://v.duta.us/mEcl_wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/RCE9UAAA

📲 Get Gurdaspur News on Whatsapp 💬