[gurdaspur] - ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ

  |   Gurdaspurnews

ਗੁਰਦਾਸਪੁਰ (ਬੇਰੀ, ਅਸ਼ਵਨੀ)- ਦੇਸਰਾਜ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਟਾਲਾ ਦੇ ਪ੍ਰਿੰਸੀਪਲ ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਦਸਵੀਂ ਜਮਾਤ ਦਾ ਵਿਦਿਆਰਥੀ ਸਮਰ ਨੈਸ਼ਨਲ ਕਰਾਟੇ ਮੁਕਾਬਲੇ ’ਚ ਤੀਸਰਾ ਸਥਾਨ ਤੇ ਬ੍ਰਾਂਜ਼ ਮੈਡਲ ਲੈ ਕੇ ਆਇਆ ਹੈ। ਸਕੂਲ ਦੇ ਦੋ ਬੱਚਿਆਂ ਨੂੰ 29 ਤੇ 30 ਜਨਵਰੀ ਨੂੰ ਚੇਨੱਈ ਵਿਖੇ ਹੋਈ ਰਾਸ਼ਟਰੀ ਕਰਾਟੇ ਮੁਕਾਬਲਿਆਂ ’ਚ ਹਿੱਸਾ ਲੈਣ ਵਾਸਤੇ ਭੇਜਿਆ ਗਿਆ ਜਿੱਥੇ ਸਮਰ ਨੇ ਤੀਸਰਾ ਇਨਾਮ ਜਿੱਤ ਕੇ ਆਪਣੇ ਸਕੂਲ ਤੇ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਪ੍ਰਥਮ ਨੂੰ ਸਰਟੀਫਿਕੇਟ ਆਫ਼ ਪਾਰਟੀਸੀਪੇਸ਼ਨ ਦਿੱਤਾ ਗਿਆ, ਉੱਥੇ ਅਰਜਨ ਸੰਧੂ ਜ਼ਿਲਾ ਗੁਰਦਾਸਪੁਰ ਦੇ ਕਰਾਟੇ ਕੋਚ ਤੇ ਸਰਬਜੀਤ ਸਿੰਘ ਕਰਾਟੇ ਕੋਚ ਦੇਸਰਾਜ ਸਕੂਲ ਦਾ ਪ੍ਰਿੰਸੀਪਲ ਨੇ ਧੰਨਵਾਦ ਕੀਤਾ। ਸਕੂਲ ਪ੍ਰਿੰਸੀਪਲ ਮਦਨ ਲਾਲ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ ਜੋ ਹਰ ਮੋਡ਼ ’ਤੇ ਆਪਣੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹਨ। ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਪ੍ਰਿੰਸੀਪਲ ਮਦਨ ਲਾਲ ਨੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਇਹ ਬੱਚੇ ਜ਼ਿੰਦਗੀ ’ਚ ਕਾਮਯਾਬੀ ਦੀਆਂ ਉਚਾਈਆਂ ਨੂੰ ਛੂਹਣ ਤੇ ਤਰੱਕੀ ਕਰਨ।

ਫੋਟੋ - http://v.duta.us/5AmKTgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/UP_CCQAA

📲 Get Gurdaspur News on Whatsapp 💬