[hoshiarpur] - ‘ਗਊਸ਼ਾਲਾਵਾਂ ਚਲਾਉਣ ਵਾਲੇ ਗੰਭੀਰਤਾ ਨਾਲ ਨਹੀਂ ਨਿਭਾ ਰਹੇ ਆਪਣੀ ਜ਼ਿੰਮੇਵਾਰੀ’

  |   Hoshiarpurnews

ਹੁਸ਼ਿਆਰਪੁਰ (ਘੁੰਮਣ)-ਸ਼ਿਵ ਸੈਨਾ (ਬਾਲ ਠਾਕਰੇ) ਦੀ ਇਕ ਮੀਟਿੰਗ ਸਿਟੀ ਪ੍ਰਧਾਨ ਜਾਵੇਦ ਖਾਨ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਜ਼ਿਲਾ ਇੰਚਾਰਜ ਸਰਬਜੀਤ ਸਾਬੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਾਬੀ ਤੇ ਜਾਵੇਦ ਖਾਨ ਨੇ ਗਊਆਂ ਦੀ ਹਾਲਤ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਗਊਸ਼ਾਲਾਵਾਂ ਚਲਾਉਣ ਵਾਲੇ ਆਪਣੀ ਜ਼ਿੰਮੇਵਾਰੀ ਪੂਰੀ ਗੰਭੀਰਤਾ ਨਾਲ ਨਹੀਂ ਨਿਭਾ ਰਹੇ। ਗਊਸ਼ਾਲਾਵਾਂ ਵਿਚ ਜਿੰਨੀਆਂ ਵੀ ਗਊਆਂ ਨੂੰ ਰੱਖਿਆ ਹੋਇਆ ਹੈ, ਉਹ ਦੁੱਧ ਦੇਣ ਵਾਲੀਆਂ ਹਨ। ਸੈਂਕਡ਼ਿਆਂ ਦੀ ਗਿਣਤੀ ’ਚ ਗਊਆਂ ਸਡ਼ਕਾਂ ’ਤੇ ਘੁੰਮ ਕੇ ਪਲਾਸਟਿਕ ਦੇ ਗੰਦੇ ਲਿਫਾਫੇ ਤੇ ਹੋਰ ਗੰਦਗੀ ਖਾ ਕੇ ਆਪਣਾ ਗੁਜ਼ਾਰਾ ਕਰ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬੀਮਾਰ ਜਾਂ ਹਾਦਸਾਗ੍ਰਸਤ ਗਊਆਂ ਜਾਂ ਪਸ਼ੂਆਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸ਼ਿਵ ਸੈਨਾ ਖੁਦ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਛੱਡੇਗੀ। ਇਸ ਸਬੰਧੀ ਇਕ ਮੰਗ-ਪੱਤਰ ਵੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੂੰ ਜਲਦ ਦਿੱਤਾ ਜਾਵੇਗਾ। ਇਸ ਮੌਕੇ ਲਾਡੀ, ਸਤੀਸ਼ ਅਗਰਵਾਲ, ਲਵ, ਜਸਕਰਨ, ਜੋਸ਼ੀ, ਦਿਲਪ੍ਰੀਤ, ਕਰਣ, ਸੰਤੋਸ਼ ਆਦਿ ਸਮੇਤ ਵੱਡੀ ਗਿਣਤੀ ’ਚ ਸ਼ਿਵ ਸੈਨਿਕ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3Z6UsgAA

📲 Get Hoshiarpur News on Whatsapp 💬