[hoshiarpur] - ਦਾਰਾਪੁਰ ਵਿਖੇ ਲਾਇਆ ਕੈਂਸਰ ਜਾਗਰੂਕਤਾ ਕੈਂਪ

  |   Hoshiarpurnews

ਹੁਸ਼ਿਆਰਪੁਰ (ਜਤਿੰਦਰ)-ਸਿਵਲ ਸਰਜਨ ਡਾ. ਰੇਣੂ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਰਣਜੀਤ ਸਿੰਘ ਘੋਤਡ਼ਾ ਸੀਨੀਅਰ ਮੈਡੀਕਲ ਅਫਸਰ ਪੀ. ਐੱਚ. ਸੀ. ਭੂੰਗਾ ਦੀ ਯੋਗ ਅਗਵਾਈ ਹੇਠ ਸਬ-ਸਿਡਰੀ ਹੈਲਥ ਸੈਂਟਰ ਦਾਰਾਪੁਰ ਵਿਖੇ ਕੈਂਸਰ ਜਾਗਰੂਕਤਾ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਕੈਂਸਰ ਦੇ ਲੱਛਣਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਸਮੇਂ ਕੈਂਸਰ ਵਰਗੀ ਭਿਆਨਕ ਬੀਮਾਰੀ ਬਹੁਤ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ, ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਖਾਣ-ਪੀਣ ਵਿਚ ਬਦਲਾਅ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਸਾਡੇ ਸਰੀਰ ਦੇ ਕਿਸੇ ਹਿੱਸੇ ’ਤੇ ਬਿਨਾਂ ਦਰਦ ਕੋਈ ਖਰਾਬੀ ਹੋਵੇ ਤਾਂ ਤੁਰੰਤ ਨੇਡ਼ੇ ਦੀ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣਾ ਵਾਤਾਵਰਣ ਸਾਫ-ਸੁਥਰਾ ਰੱਖਣਾ ਚਾਹੀਦਾ ਹੈ, ਕਿਉਂਕਿ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਮੁੱਖ ਕਾਰਨ ਅਸ਼ੁੱਧ ਵਾਤਾਵਰਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੀਡ਼ਤ ਮਰੀਜ਼ਾਂ ਦਾ 1.50 ਲੱਖ ਰੁਪਏ ਤੱਕ ਇਲਾਜ ਮਨਜ਼ੂਰਸ਼ੁਦਾ ਗੈਰ ਸਰਕਾਰੀ ਹਸਪਤਾਲ ਵਿਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਫਾਰਮਾਸਿਸਟ ਦੀਪਕ ਸ਼ਰਮਾ, ਏ. ਐੱਨ. ਐੱਮ. ਜਸਪਾਲ ਕੌਰ, ਮੇਲ ਵਰਕਰ ਇੰਦਰਜੀਤ ਸਿੰਘ, ਵਿਕਾਸ ਸੂਦ, ਆਸ਼ਾ ਵਰਕਰ ਕਮਲਜੀਤ ਕੌਰ, ਮਨਜਿੰਦਰ ਕੌਰ ਤੇ ਕੁਲਵਿੰਦਰ ਕੌਰ ਅਤੇ ਪਿੰਡ ਵਾਸੀ ਹਾਜ਼ਰ ਸਨ।

ਫੋਟੋ - http://v.duta.us/3Q_hSQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qpmkJAAA

📲 Get Hoshiarpur News on Whatsapp 💬