[hoshiarpur] - ਦੇਸ਼ ’ਚ ਮੋਦੀ ਤੇ ਸ਼ਾਹ ਦੀ ਸ਼ਹਿ ’ਤੇ ਵਧਦੀ ਜਾ ਰਹੀ ਹੈ ਧੱਕੇਸ਼ਾਹੀ : ਬੇਗਮਪੁਰਾ ਟਾਈਗਰ ਫੋਰਸ

  |   Hoshiarpurnews

ਹੁਸ਼ਿਆਰਪੁਰ (ਜਸਵਿੰਦਰਜੀਤ)-ਬੇਗਮਪੁਰਾ ਟਾਈਗਰ ਫੋਰਸ ਦੀ ਇਕ ਮੀਟਿੰਗ ਪਿੰਡ ਨਾਰਾ ਵਿਖੇ ਰਾਸ਼ਟਰੀ ਪ੍ਰਧਾਨ ਅਸ਼ੋਕ ਸੱਲ੍ਹਣ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਰਾਸ਼ਟਰੀ ਜਨਰਲ ਅਵਤਾਰ ਬੱਸੀ ਖਵਾਜੂ, ਸੀਨੀਅਰ ਨੇਤਾ ਤਾਰਾ ਚੰਦ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਜ਼ਿਲਾ ਉਪ ਪ੍ਰਧਾਨ ਵੀਰਪਾਲ ਨੇ ਸਿਰੋਪਾ ਦੇ ਕੇ ਅਮਿਤ ਕੁਮਾਰ ਨੂੰ ਪਿੰਡ ਨਾਰਾ ਦਾ ਪ੍ਰਧਾਨ ਨਿਯੁਕਤ ਕੀਤਾ। ਨਵੇਂ ਚੁਣੇ ਗਏ ਅਹੁਦੇਦਾਰ ਨੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਲਈ ਆਗੂਆਂ ਦਾ ਧੰਨਵਾਦ ਕੀਤਾ ਅਤੇ ਫੋਰਸ ਲਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਮੋਦੀ ਅਤੇ ਅਮਿਤ ਸ਼ਾਹ ਦੀ ਜੋਡ਼ੀ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਆਰ.ਐੱਸ.ਐੱਸ. ਅਤੇ ਬੀ.ਜੇ.ਪੀ. ਸਰਕਾਰ ਦੇਸ਼ ਦੇ ਵਿਕਾਸ ਦੇ ਅਸਲੀ ਅੰਕਡ਼ੇ ਲੁਕੋ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸੇ ਤਰ੍ਹਾਂ ਕਈ ਟੀ. ਵੀ. (ਖਬਰਾਂ ਵਾਲੇ) ਚੈਨਲ ਮੋਦੀ ਦੇ ਕਬਜ਼ੇ ਵਿਚ ਹਨ ਜੇਕਰ ਕਿਸੇ ਵੀ ਚੈਨਲ ਨੇ ਭਾਜਪਾ, ਆਰ.ਐੱਸ.ਐੱਸ. ਦੇ ਖਿਲਾਫ ਬੋਲਿਆ ਤਾਂ ਉਸ ਉੱਤੇ ਦਬਾਅ ਬਣਾ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ। ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖਤਰੇ ਵਿਚ ਹੈ। ਚੋਣ ਕਮਿਸ਼ਨ ਅਤੇ ਸੀ.ਬੀ.ਆਈ. ’ਤੇ ਮੋਦੀ ਦਾ ਕਬਜ਼ਾ ਹੈ। ਇਸ ਲਈ 2019 ਦੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਵੱਲੋਂ ਘਪਲੇਬਾਜ਼ੀ ਕਰ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਆਪਣਾ ਫਰਜ਼ ਨਿਭਾਉਣ ਵਿਚ ਅਸਫਲ ਰਹੇ ਹਨ। ਇਨ੍ਹਾਂ ਆਗੂਆਂ ਵੱਲੋਂ ਕੀਤੇ ਗਏ ਘਪਲਿਆਂ ਦੇ ਕਾਰਨ ਦੇਸ਼ ਨੂੰ ਨੁਕਸਾਨ ਹੋਇਆ ਹੈ ਤੇ ਹੋ ਰਿਹਾ ਹੈ ਪਰ ਇਨ੍ਹਾਂ ਆਗੂਆਂ ਦੇ ਬੈਂਕ ਖਾਤਿਆਂ ਵਿਚ ਪੈਸਾ ਵਧਦਾ ਜਾ ਰਿਹਾ ਹੈ। ਫੋਟੋ

ਫੋਟੋ - http://v.duta.us/a28c9wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NP0xhwAA

📲 Get Hoshiarpur News on Whatsapp 💬