[hoshiarpur] - ਸ਼ਾਖਸੀ ਯੂਨੀਵਰਸਿਟੀ ’ਚੋਂ ਰਹੀ ਪਹਿਲੇ ਸਥਾਨ ’ਤੇ

  |   Hoshiarpurnews

ਹੁਸ਼ਿਆਰਪੁਰ (ਸੰਜੇ ਰੰਜਨ)-ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੁਆਰਾ ਐਲਾਨੇ ਬੀ. ਐੱਸ. ਸੀ. ਬਾਇਓਟੈਕਨਾਲੋਜੀ ਦੇ ਨਤੀਜਿਆਂ ਵਿਚ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੀ ਵਿਦਿਆਰਥਣ ਸ਼ਾਖਸੀ ਨੇ 91.8 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਦੀ ਅਮੀਰ ਅਕਾਦਮਿਕ ਪਰੰਪਰਾ ਨੂੰ ਕਾਇਮ ਰੱਖਦਿਆਂ ਕਾਲਜ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੈ। ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਇਸ ਸ਼ਾਨਦਾਰ ਨਤੀਜੇ ਦੀ ਵਧਾਈ ਦਿੰਦਿਆਂ ਕਿਹਾ ਕਿ ਬਾਇਓਟੈਕ ਕੋਰਸ ਅਜੋਕੇ ਸਮੇਂ ਵਿਚ ਪ੍ਰੋਫੈਸ਼ਨਲ ਕੋਰਸਾਂ ਵਿਚੋਂ ਅਜਿਹਾ ਹੈ ਜਿੱਥੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੱਧ ਹਨ। ਇਸ ਕੋਰਸ ਵਿਚ ਮੈਡੀਕਲ ਦੇ ਨਾਲ-ਨਾਲ ਨਾਨ ਮੈਡੀਕਲ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪ੍ਰੋ. ਦੀਪਕ ਕੁਮਾਰ, ਪ੍ਰੋ. ਸ਼ਿਵਾਨੀ, ਪ੍ਰੋ. ਮਨਜੀਤ ਕੌਰ ਅਤੇ ਪ੍ਰੋ. ਸੰਜੀਤ ਕੌਰ ਮੋਜੂਦ ਸਨ।

ਫੋਟੋ - http://v.duta.us/eMlY6QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/M5D1ngAA

📲 Get Hoshiarpur News on Whatsapp 💬